Ajay Devgan: ਕਦੇ ਕਾਜੋਲ ਤੋਂ ਖੂਬ ਚਿੜਦੇ ਹੁੰਦੇ ਸੀ ਅਜੇ ਦੇਵਗਨ, ਜਾਣੋ ਫਿਰ ਨਫਰਤ ਕਿਵੇਂ ਬਦਲੀ ਪਿਆਰ 'ਚ?
Ajay Devgn Kajol Love story: ਕਾਜੋਲ ਅਤੇ ਅਜੇ ਦੇਵਗਨ ਦੀ ਲਵ ਸਟੋਰੀ ਕਾਫੀ ਫਿਲਮੀ ਹੈ। ਸ਼ੁਰੂ ਵਿੱਚ ਦੋਵੇਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ। ਅੱਜ ਦੋਹਾਂ ਨੇ 25 ਸਾਲ ਦਾ ਲੰਬਾ ਸਮਾਂ ਇਕੱਠੇ ਬਿਤਾ ਲਿਆ ਹੈ।
ਅਜੈ ਦੇਵਗਨ, ਕਾਜੋਲ
1/9
ਅਜੈ ਦੇਵਗਨ ਅਤੇ ਕਾਜੋਲ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਮਜ਼ਬੂਤ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਹਨ। ਇਸ ਸਾਲ ਫਰਵਰੀ ਵਿੱਚ, ਜੋੜੇ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। ਦੋਵੇਂ ਕਈ ਮੌਕਿਆਂ 'ਤੇ ਇਕ ਦੂਜੇ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਹਨ।
2/9
ਭਾਵੇਂ ਦੋਵਾਂ ਨੇ ਆਪਣੀ ਜ਼ਿੰਦਗੀ ਦੇ 25 ਸਾਲ ਇਕੱਠੇ ਬਿਤਾਏ ਹਨ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਦੋਵੇਂ ਇਕ-ਦੂਜੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸਨ। ਅਜੇ ਦੇਵਗਨ ਕਾਜੋਲ ਤੋਂ ਕਾਫੀ ਚਿੜਦੇ ਹੁੰਦੇ ਸੀ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੀ ਨਫਰਤ ਪਿਆਰ 'ਚ ਕਿਵੇਂ ਬਦਲੀ?
3/9
ਹਰ ਕੋਈ ਜਾਣਦਾ ਹੈ ਕਿ ਅਜੇ ਦੇਵਗਨ ਸ਼ਾਂਤ ਸੁਭਾਅ ਦੇ ਹਨ ਅਤੇ ਕਾਜੋਲ ਬਹੁਤ ਮੂੰਹਫੱਟ ਹੈ। ਆਪਣੇ ਵੱਖੋ-ਵੱਖਰੇ ਸੁਭਾਅ ਕਾਰਨ ਸ਼ੁਰੂ ਵਿਚ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਸੀ। ਇਸ ਗੱਲ ਦਾ ਖੁਲਾਸਾ ਖੁਦ ਅਜੇ ਦੇਵਗਨ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ।
4/9
ਉਨ੍ਹਾਂ ਕਿਹਾ ਕਿ ਕਾਜੋਲ ਬਹੁਤ ਉੱਚੀ ਬੋਲਦੀ ਹੈ। ਮੈਨੂੰ ਅਜਿਹੇ ਲੋਕ ਬਿਲਕੁਲ ਵੀ ਪਸੰਦ ਨਹੀਂ ਹਨ। ਮੈਂ ਪਹਿਲੀ ਮੁਲਾਕਾਤ ਤੋਂ ਬਾਅਦ ਫੈਸਲਾ ਕਰ ਲਿਆ ਸੀ ਕਿ ਮੈਂ ਕਾਜੋਲ ਨੂੰ ਦੁਬਾਰਾ ਕਦੇ ਨਹੀਂ ਮਿਲਾਂਗਾ।
5/9
ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਫਿਲਮ 'ਹਲਚਲ' ਦੇ ਸੈੱਟ 'ਤੇ ਹੋਈ ਸੀ। ਇੱਥੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ।
6/9
ਹਿਊਮਨਜ਼ ਆਫ ਬਾਂਬੇ ਨੂੰ ਦਿੱਤੇ ਇੰਟਰਵਿਊ 'ਚ ਕਾਜੋਲ ਨੇ ਕਿਹਾ ਸੀ ਕਿ ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ ਤਾਂ ਅਸੀਂ ਦੋਵੇਂ ਕਿਸੇ ਹੋਰ ਨੂੰ ਡੇਟ ਕਰ ਰਹੇ ਸੀ। ਫਿਰ ਅਸੀਂ ਸ਼ੂਟਿੰਗ ਦੌਰਾਨ ਕਾਫੀ ਸਮਾਂ ਇਕੱਠੇ ਬਿਤਾਇਆ। ਇਸ ਦੌਰਾਨ ਅਸੀਂ ਚੰਗੇ ਦੋਸਤ ਬਣ ਗਏ।
7/9
ਕਾਜੋਲ ਅੱਗੇ ਕਹਿੰਦੀ ਹੈ ਕਿ 'ਫਿਰ ਇਕ ਦਿਨ ਅਚਾਨਕ ਮੇਰਾ ਬ੍ਰੇਕਅੱਪ ਹੋ ਗਿਆ ਅਤੇ ਉਸ ਤੋਂ ਬਾਅਦ ਅਜੇ ਦਾ ਵੀ ਬ੍ਰੇਕਅੱਪ ਹੋ ਗਿਆ। ਫਿਰ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ। ਅਸੀਂ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ।
8/9
ਤੁਹਾਨੂੰ ਦੱਸ ਦੇਈਏ ਕਿ 4 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ ਸਾਲ 1999 ਵਿੱਚ ਵਿਆਹ ਕਰ ਲਿਆ ਸੀ। ਕਾਜੋਲ ਨੂੰ ਵਿਆਹ ਲਈ ਕਾਫੀ ਪਾਪੜ ਵੇਲਣੇ ਪਏ। ਉਸਦੇ ਪਿਤਾ ਇਸ ਵਿਆਹ ਦੇ ਖਿਲਾਫ ਸਨ।
9/9
ਕਾਜੋਲ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ 'ਤੇ ਦੱਸਿਆ ਸੀ ਕਿ 'ਸਾਰਿਆਂ ਨੂੰ ਮੇਰੇ ਫੈਸਲੇ 'ਤੇ ਸ਼ੱਕ ਸੀ। ਲੋਕਾਂ ਨੂੰ ਖਾਸ ਕਰਕੇ ਮੇਰੇ ਘਰ ਦਿਆਂ ਨੂੰ ਲੱਗਦਾ ਸੀ ਕਿ ਸਾਡੇ ਸੁਭਾਅ ਵੱਖਰੇ ਹਨ ਤੇ ਸਾਡੀ ਇੱਕ ਦੂਜੇ ਨਾਲ ਬਹੁਤੀ ਦੇਰ ਨਿਭ ਨਹੀਂ ਸਕੇਗੀ।"
Published at : 06 Apr 2024 09:38 PM (IST)