ਅਦਾਕਾਰਾ Mandakini ਦਾ ਦਾਊਦ ਨਾਲ ਕੀ ਸੀ ਰਿਸ਼ਤਾ ?
ਸਾਲ 1985 'ਚ ਆਈ ਫ਼ਿਲਮ ਰਾਮ ਤੇਰੀ ਗੰਗਾ ਮੈਲੀ ਸਭ ਨੂੰ ਯਾਦ ਹੋਵੇਗੀ। ਇਸ ਫਿਲਮ 'ਚ ਬੋਲਡ ਕਿਰਦਾਰ ਨਿਭਾ ਕੇ ਅਦਾਕਾਰਾ ਮੰਦਾਕਿਨੀ ਰਾਤੋਂ ਰਾਤ ਮਸ਼ਹੂਰ ਹੋਈ ਸੀ। ਇਸ ਫਿਲਮ ਜ਼ਰੀਏ ਹੀ ਉਨ੍ਹਾਂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਪਰ ਫਿਲਮਾਂ 'ਚ ਸਫਲ ਹੋਣ ਤੋਂ ਬਾਅਦ ਵੀ ਮੰਦਾਕਿਨੀ ਦੀ ਲਵ ਲਾਈਫ ਬਹੁਤ ਪੇਚੀਦਾ ਰਹੀ ਹੈ। ਉਨ੍ਹਾਂ ਦੀ ਲਾਈਫ 'ਚ ਕਈ ਅਜਿਹੀਆਂ ਚੀਜ਼ਾਂ ਹੋਈਆਂ ਜਿੰਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
Download ABP Live App and Watch All Latest Videos
View In Appਮੰਦਾਕਿਨੀ ਦਾ ਅਸਲ ਨਾਂਅ ਯਾਸਮੀਨ ਜੋਸੇਫ ਸੀ। ਉਨ੍ਹਾਂ ਦਾ ਜਨਮ ਮੇਰਠ 'ਚ ਹੋਇਆ ਸੀ। ਮੰਦਾਕਿਨੀ ਨੂੰ ਰਾਮ ਤੇਰੀ ਗੰਗਾ ਮੈਲੀ 'ਚ ਬੋਲਡ ਕਿਰਦਾਰ ਬਦਲੇ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਫ਼ਿਲਮ ਰਿਲੀਜ਼ ਹੋਣ ਮਗਰੋਂ ਮੰਦਾਕਿਨੀ ਇਕ ਸੇਂਸੇਸ਼ਨ ਬਣ ਗਈ ਸੀ ਤੇ ਉਨ੍ਹਾਂ ਨੂੰ Dare to bare ਦੇ ਰੋਲ ਆਫਰ ਹੋਣ ਲੱਗੇ। ਲੋਕਾਂ ਨੇ ਉਨ੍ਹਾਂ ਨੂੰ ਇਸ ਫ਼ਿਲਮ ਤੋਂ ਬਾਅਦ ਸੈਕਸ ਸਾਇਰਨ ਦਾ ਨਾਂਅ ਦੇ ਦਿੱਤਾ।
ਮੰਦਾਕਿਨੀ ਨੇ ਇਸ ਫ਼ਿਲਮ ਤੋਂ ਬਾਅਦ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਮੰਦਾਕਿਨੀ ਆਪਣੇ ਸਟਾਰਡਮ ਨੂੰ ਸੰਭਾਲ ਨਹੀਂ ਪਾਈ ਤੇ ਫਿਰ ਅਚਾਨਕ ਸਾਲ 1996 'ਚ ਉਨ੍ਹਾਂ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ।
ਮੰਦਾਕਿਨੀ ਦਾ ਕਰੀਅਰ ਜਿੰਨ੍ਹਾਂ ਸਫਲ ਰਿਹਾ ਉਨ੍ਹਾਂ ਦੀ ਲਵ ਲਾਈਫ ਉਨੀ ਹੀ ਉਲਝੀ ਹੋਈ ਸੀ। ਮੰਦਾਕਿਨੀ ਨੂੰ ਆਪਣੀ ਲਾਈਫ 'ਚ ਅੰਤਰ ਰਾਸ਼ਟਰੀ ਡੌਨ ਦਾਊਦ ਇਬਰਾਹਿਮ ਨਾਲ ਪਿਆਰ ਹੋਇਆ। ਦੋਵਾਂ ਨੂੰ ਕਈ ਵਾਰ ਇਕੱਠਿਆਂ ਪਾਰਟੀ 'ਚ ਦੇਖਿਆ ਗਿਆ। ਦੱਸਿਆ ਜਾਂਦਾ ਹੈ ਕਿ ਦਾਊਦ ਨੇ ਰਾਜਕਪੂਰ ਨੂੰ ਆਪਣੀ ਇਕ ਫਿਲਮ 'ਚ ਮੰਦਾਕਿਨੀ ਨੂੰ ਲੈਣ ਲਈ ਵੀ ਕਿਹਾ ਸੀ।
ਪਰ ਮੰਦਾਕਿਨੀ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਅਫਵਾਹ ਦੱਸਿਆ ਸੀ। ਉਨ੍ਹਾਂ ਕਿਹਾ ਸੀ, 'ਦਾਊਦ ਸਿਰਫ ਉਸਦਾ ਦੋਸਤ ਹੈ। ਅਸੀਂ ਦੋਵੇਂ ਵਿਆਹ ਨਹੀਂ ਕਰ ਰਹੇ।' ਫਿਰ ਇਕ ਦਿਨ ਖ਼ਬਰ ਸਾਹਮਣੇ ਆਈ ਕਿ ਮੁੰਬਈ 'ਚ ਇਕ ਫਿਲਮ ਨਿਰਮਾਤਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਪਿੱਛੇ ਦਾਊਦ ਦਾ ਹੱਥ ਸੀ। ਦਾਊਦ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨਿਰਮਾਤਾ ਨੇ ਮੰਦਾਕਿਨੀ ਨੂੰ ਆਪਣੀ ਫ਼ਿਲਮ 'ਚ ਰੋਲ ਨਹੀਂ ਦਿੱਤਾ ਸੀ। ਰਿਪੋਰਟ ਦੇ ਮੁਤਾਬਕ ਇਨ੍ਹਾਂ ਸਾਰੀਆਂ ਖ਼ਬਰਾਂ ਨੇ ਮੰਦਾਕਿਨੀ ਨੂੰ ਮਾਨਸਿਕ ਰੂਪ ਤੋਂ ਪਰੇਸ਼ਾਨ ਕਰ ਦਿੱਤਾ ਸੀ।
ਇਕ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਮੈਂ ਕਈ ਮੁਸ਼ਕਿਲਾਂ 'ਚੋਂ ਲੰਘ ਰਹੀ ਸੀ ਤਾਂ ਮੇਰੇ ਪਰਿਵਾਰ ਨੇ ਮੈਨੂੰ ਸੰਭਾਲਿਆ। ਮੰਦਾਕਿਨੀ ਨੇ ਆਪਣਾ ਮਨ ਸ਼ਾਂਤ ਕਰਨ ਲਈ ਦਲਾਈ ਲਾਮਾ ਦੇ ਰਾਹ 'ਤੇ ਚੱਲਣਾ ਸ਼ੁਰੂ ਕੀਤਾ ਤੇ ਆਪਣਾ ਸਮਾਂ ਤਿੱਬਤੀ ਯੋਗ ਚ ਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਇਕ ਸਾਬਕਾ ਬੌਧ ਭਿਕਸ਼ੂ ਡਾ.ਕਾਗਯੁਰ ਟੀ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਬਾਅਦ ਮੰਦਾਕਿਨੀ ਤੇ ਉਸ ਦੇ ਪਤੀ ਦੋਵਾਂ ਨੇ ਮੁੰਬਈ 'ਚ ਇਕ ਤਿੱਬਤੀ ਯੋਗ ਕੇਂਦਰ ਖੋਲਿਆ ਤੇ ਨਾਲ ਹੀ ਤਿੱਬਤੀ ਹਰਬਲ ਸੈਂਟਰ ਵੀ ਚਲਾਇਆ। ਦੋਵਾਂ ਦੇ ਦੋ ਬੱਚੇ ਹਨ। ਜਿੰਨ੍ਹਾਂ ਦੇ ਨਾਂਅ ਰਬਿਲ ਤੇ ਰਬਜ਼ੇ ਇਨਾਇਆ ਠਾਕੁਰ ਹੈ।