Miss Universe 2023 : ਜਾਣੋ ਕੌਣ ਹੈ ਦਿਵਿਤਾ ਰਾਏ... ਜੋ ਮਿਸ ਯੂਨੀਵਰਸ 2023 ਵਿੱਚ ਭਾਰਤ ਨੂੰ ਕਰ ਰਹੀ ਰਿਪ੍ਰਜੈਂਟ
Miss Universe 2023 : ਮਿਸ ਯੂਨੀਵਰਸ ਈਵੈਂਟ ਵਿੱਚ 84 ਮਹਿਲਾਵਾਂ ਨੇ ਹਿੱਸਾ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਹੈ ਭਾਰਤ ਦੀ ਦਿਵਿਤਾ ਰਾਏ। ਜਿਸ ਤੋਂ ਇਸ ਸਮੇਂ ਪੂਰਾ ਦੇਸ਼ ਜਿੱਤ ਦੀ ਉਮੀਦ ਕਰ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਦਿਵਿਤਾ ਰਾਏ...
Download ABP Live App and Watch All Latest Videos
View In Appਹਰਨਾਜ਼ ਸੰਧੂ ਤੋਂ ਬਾਅਦ ਮੰਗਲੌਰ ਦੀ ਦਿਵਿਤਾ ਰਾਏ ਸਾਲ 2023 ਲਈ ਮਿਸ ਯੂਨੀਵਰਸ ਈਵੈਂਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹੈ।
ਇਸ ਸਮੇਂ ਦਿਵਿਤਾ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਹ 'ਸੋਨੇ ਕੀ ਚਿੜੀਆਂ' ਬਣ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
25 ਸਾਲਾ ਦਿਵਿਤਾ ਨੇ ਸਰ ਜੇਜੇ ਕਾਲਜ ਆਫ ਆਰਕੀਟੈਕਚਰ ਮੁੰਬਈ ਤੋਂ ਪੜ੍ਹਾਈ ਕੀਤੀ ਹੈ। ਜੋ ਇੱਕ ਆਰਕੀਟੈਕਟ ਦੇ ਨਾਲ-ਨਾਲ ਇੱਕ ਮਾਡਲ ਵੀ ਹੈ।
ਇਸ ਤੋਂ ਇਲਾਵਾ ਦਿਵਿਤਾ ਰਾਏ ਨੂੰ ਬੈਡਮਿੰਟਨ ਅਤੇ ਬਾਸਕਟਬਾਲ ਖੇਡਣਾ ਵੀ ਪਸੰਦ ਹੈ। ਇਸ ਦੇ ਨਾਲ ਹੀ ਉਸ ਨੂੰ ਸੰਗੀਤ ਵਿੱਚ ਵੀ ਕਾਫੀ ਦਿਲਚਸਪੀ ਹੈ।
ਦਿਵਿਤਾ ਦੇ ਪਿਤਾ ਇੰਡੀਅਨ ਆਇਲ ਵਿੱਚ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਕਈ ਸ਼ਹਿਰਾਂ ਵਿੱਚ ਆਪਣੇ ਪਿਤਾ ਨਾਲ ਰਹਿ ਚੁੱਕੀ ਹੈ।
ਦੱਸ ਦੇਈਏ ਕਿ ਦਿਵਿਤਾ ਰਾਏ ਪਿਛਲੇ ਸਾਲ ਅਗਸਤ ਵਿੱਚ ਲੀਵਾ ਮਿਸ ਦੀਵਾ ਯੂਨੀਵਰਸ 2022 ਬਣੀ ਸੀ।