Racism In Bollywood: ਬਾਲੀਵੁੱਡ ‘ਚ ਅੱਜ ਵੀ ਹੁੰਦਾ ਹੈ ਰੰਗਭੇਦ, ਇਹ ਦਿੱਗਜ ਕਲਾਕਾਰ ਹੋ ਚੁੱਕੇ ਹਨ ਰੰਗਭੇਦ ਦਾ ਸ਼ਿਕਾਰ
ਜਦੋਂ ਐਵਰਗਰੀਨ ਰੇਖਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਤਾਂ ਉਨ੍ਹਾਂ ਦੇ ਸਾਂਵਲੇ ਰੰਗ ਕਾਰਨ ਉਨ੍ਹਾਂ ਦਾ ਅਪਮਾਨ ਹੋਇਆ। ਉਨ੍ਹਾਂ ਨੂੰ ‘ਕਾਲੀ ਕਲੂਟੀ’ ਕਿਹਾ ਜਾਂਦਾ ਸੀ। ਹਾਲਾਂਕਿ ਬਾਅਦ 'ਚ ਰੇਖਾ ਨੇ ਅਜਿਹਾ ਮੇਕਓਵਰ ਕੀਤਾ ਕਿ ਉਨ੍ਹਾਂ ਦੇ ਆਲੋਚਕ ਵੀ ਦੰਗ ਰਹਿ ਗਏ ਅਤੇ ਰੇਖਾ ਦੀ ਖੂਬਸੂਰਤੀ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਅੱਜ ਰੇਖਾ ਸੁੰਦਰਤਾ ਦੇ ਮਾਮਲੇ ਵਿੱਚ ਨੌਜਵਾਨ ਕਲਾਕਾਰਾਂ ਨੂੰ ਮੁਕਾਬਲਾ ਦਿੰਦੀ ਹੈ।
Download ABP Live App and Watch All Latest Videos
View In Appਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਕਾਲੇ ਰੰਗ ਕਾਰਨ ਹਿੰਦੀ ਫਿਲਮ ਇੰਡਸਟਰੀ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਹੈ। ਸਾਂਵਲੇ ਰੰਗ ਦੇ ਕਾਰਨ, ਉਨ੍ਹਾਂ ਨੂੰ ਕਈ ਵਾਰ ਜ਼ਲੀਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮਿਥੁਨ ਨੇ ਕਿਹਾ ਸੀ ਕਿ ਇਹੀ ਕਾਰਨ ਹੈ ਕਿ ਉਹ ਹਮੇਸ਼ਾ ਆਪਣੀ ਬਾਇਓਪਿਕ ਬਣਾਉਣ ਤੋਂ ਇਨਕਾਰ ਕਰਦੇ ਰਹੇ ਹਨ, ਕਿਉਂਕਿ ਆਪਣੇ ਨਾਲ ਹੋਏ ਬੁਰੇ ਸਲੂਕ ਨੂੰ ਉਹ ਦੁਬਾਰਾ ਯਾਦ ਨਹੀਂ ਕਰਨਾ ਚਾਹੁੰਦੇ।
ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਬਾਲੀਵੁੱਡ ਦੇ ਬਹੁਤ ਹੀ ਪ੍ਰਤਿਭਾਸ਼ਾਲੀ ਅਭਿਨੇਤਾ ਅਜੇ ਦੇਵਗਨ ਨੂੰ ਵੀ ਆਪਣੇ ਸਾਂਵਲੇ ਰੰਗ ਦੇ ਕਾਰਨ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇੱਕ ਸਮਾਂ ਸੀ ਜਦੋਂ ਅਜੇ ਦੇਵਗਨ ਨੇ ਪਰੇਸ਼ਾਨ ਹੋ ਕੇ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ ਸੀ। ਪਰ ਉਨ੍ਹਾਂ ਦੀ ਪਹਿਲੀ ਫ਼ਿਲਮ 'ਫੂਲ ਔਰ ਕਾਂਟੇ' ਜ਼ਬਰਦਸਤ ਹਿੱਟ ਸਾਬਤ ਹੋਈ ਅਤੇ ਫ਼ਿਲਮ ਨੇ ਉਨ੍ਹਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਦਿੱਤਾ। ਇਸ ਤੋਂ ਬਾਅਦ ਅਜੇ ਦੇਵਗਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ।
ਕਾਜੋਲ 90 ਦੇ ਦਹਾਕਿਆਂ ਦੀ ਟੌਪ ਅਦਾਕਾਰਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੱਕ ਤੋਂ ਵਧ ਕੇ ਇੱਕ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਕਾਜੋਲ ਨੂੰ ਸਾਂਵਲੇ ਰੰਗ ਕਰਕੇ ਕਾਫ਼ੀ ਤਾਨੇ ਸੁਣਨੇ ਪਏ ਸੀ। ਉਨ੍ਹਾਂ ਦੇ ਸਾਂਵਲੇ ਰੰਗ ਕਰਕੇ ਉਨ੍ਹਾਂ ਨੂੰ ਜਲਦੀ ਜਲਦੀ ਫਿਲਮਾਂ ‘ਚ ਕੰਮ ਵੀ ਨਹੀਂ ਮਿਲਦਾ ਸੀ। ਪਰ ਉਨ੍ਹਾਂ ਨੂੰ ਜਦੋਂ ਸ਼ਾਹਰੁਖ ਖਾਨ ਨਾਲ ਬਾਜ਼ੀਗਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਸਾਬਤ ਕਰ ਦਿਖਾਇਆ ਕਿ ਟੈਲੇਂਟ ਤੇ ਮੇਹਨਤ ਨਾਲ ਸਫਲਤਾ ਮਿਲਦੀ ਹੈ, ਰੰਗ ਰੂਪ ਨਾਲ ਨਹੀਂ। ਇਸ ‘ਚ ਕੋਈ ਸ਼ੱਕ ਨਹੀਂ ਕਿ 90 ਦੇ ਦਹਾਕਿਆਂ ‘ਚ ਕਾਜੋਲ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇੱਕ ਸੀ, ਪਰ ਇੰਡਸਟਰੀ ਦੇ ਲੋਕਾਂ ਦੀ ਇਹ ਸੋਚ ਸੀ ਕਿ ਗੋਰੇ ਰੰਗ ਦੀ ਅਦਾਕਾਰਾ ਹੀ ਖੂਬਸੂਰਤ ਹੁੰਦੀ ਹੈ।
ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਅਦਾਕਾਰਾ ਨੰਦਿਤਾ ਦਾਸ ਨੂੰ ਵੀ ਆਪਣੇ ਸਾਂਵਲੇ ਰੰਗ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਬਾਲੀਵੁੱਡ ਵਿੱਚ ਰੰਗਭੇਦ ਲਈ ਗੀਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਸੀ ਕਿ ਬਾਲੀਵੁੱਡ ਫਿਲਮਾਂ 'ਚ ਗੀਤ ਸਿਰਫ ਗੋਰੇ ਰੰਗ 'ਤੇ ਹੀ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਮਨਾਂ 'ਚ ਇਹੀ ਬੈਠਿਆ ਹੋਇਆ ਹੈ ਕਿ ਖੂਬਸੂਰਤੀ ਦਾ ਮਤਲਬ ਗੋਰਾ ਰੰਗ।
ਬੰਗਾਲੀ ਬਿਊਟੀ ਬਿਪਾਸ਼ਾ ਬਾਸੂ ਦਾ ਨਾਂ ਵੀ ਬਾਲੀਵੁੱਡ 'ਚ ਰੰਗਭੇਦ ਦਾ ਸ਼ਿਕਾਰ ਹੋਣ ਵਾਲਿਆਂ ਦੀ ਸੂਚੀ 'ਚ ਹੈ। ਉਨ੍ਹਾਂ ਨੂੰ ਆਪਣੇ ਸਾਂਵਲੇ ਰੰਗ ਦੇ ਕਾਰਨ ਸ਼ੁਰੂ ਤੋਂ ਹੀ ਨਿਸ਼ਾਨਾ ਬਣਨਾ ਪਿਆ, ਹਾਲਾਂਕਿ ਅਦਾਕਾਰਾ ਨੇ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਆਪਣੇ ਸਾਂਵਲੇ ਰੰਗ ਨੂੰ ਢਾਲ ਵਜੋਂ ਵਰਤ ਕੇ ਨਾ ਸਿਰਫ਼ ਮਾਡਲਿੰਗ ਵਿੱਚ ਸਗੋਂ ਹਿੰਦੀ ਫਿਲਮਾਂ ਵਿੱਚ ਵੀ ਆਪਣਾ ਨਾਮ ਬਣਾਇਆ।
ਮਿਸ ਵਰਲਡ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਾਲੀ ਕਹਿ ਕੇ ਛੇੜਿਆ ਸੀ। ਅਦਾਕਾਰਾ ਨੇ ਖੁਦ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਚਚੇਰਾ ਭਰਾ ਉਨ੍ਹਾਂ ਨੂੰ ਕਾਲੀ ਕਹਿ ਕੇ ਛੇੜਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਉਹ ਪੜ੍ਹਾਈ ਲਈ ਅਮਰੀਕਾ ਗਈ ਸੀ ਤਾਂ ਉਨ੍ਹਾਂ ਦੇ ਰੰਗ ਦੇ ਕਾਰਨ ਉਨ੍ਹਾਂ ਨੂੰ ਬਰਾਊਨੀ ਕਹਿ ਕੇ ਛੇੜਿਆ ਜਾਂਦਾ ਸੀ। ਸਾਂਵਲੇ ਰੰਗ ਕਾਰਨ ਉਨ੍ਹਾਂ ਨੂੰ ਇੱਕ ਹਾਲੀਵੁੱਡ ਫ਼ਿਲਮ ਗੁਆਉਣੀ ਪਈ ਸੀ। ਹਾਲਾਂਕਿ ਅੱਜ ਪ੍ਰਿਯੰਕਾ ਵਿਸ਼ਵ ਪੱਧਰ 'ਤੇ ਰਾਜ ਕਰ ਰਹੀ ਹੈ, ਪਰ ਉਹ ਨਾ ਸਿਰਫ ਬਾਲੀਵੁੱਡ ਬਲਕਿ ਕਈ ਹਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਦਮਦਾਰ ਅਦਾਕਾਰੀ ਦੇ ਹੁਨਰ ਨੂੰ ਸਾਬਤ ਕਰ ਰਹੀ ਹੈ।
ਨਵਾਜ਼ੂਦੀਨ ਸਿੱਦੀਕੀ ਨੇ ਕਈ ਸਾਲਾਂ ਤੱਕ ਰੰਗਭੇਦ ਵਿਰੁੱਧ ਲੜਾਈ ਲੜੀ। ਉਹ ਕਹਿੰ ਦੇ ਹਨ, 'ਮੈਨੂੰ ਕਈ ਸਾਲਾਂ ਤੱਕ ਸਿਰਫ ਇਸ ਲਈ ਖਾਰਜ ਕੀਤਾ ਗਿਆ ਕਿਉਂਕਿ ਮੈਂ ਛੋਟਾ ਹਾਂ ਅਤੇ ਮੇਰਾ ਰੰਗ ਸਾਂਵਲਾ ਹੈ। ਜੇ ਇਹ ਰੰਗਭੇਦ ਦਾ ਸਿਸਟਮ ਖਤਮ ਹੋ ਜਾਵੇ ਤਾਂ ਸ਼ਾਇਦ ਹਿੰਦੀ ਸਿਨੇਮਾ ਹੋਰ ਬੇਹਤਰ ਹੋ ਸਕਦਾ ਹੈ। ਹੁਣ ਇਸ ਚੀਜ਼ ਬਾਰੇ ਸ਼ਿਕਾਇਤ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੀ ਜਗ੍ਹਾ ਬਣਾ ਲਈ ਹੈ ਪਰ ਮੈਂ ਇਹ ਗੱਲ ਉਨ੍ਹਾਂ ਕਲਾਕਾਰਾਂ ਲਈ ਜ਼ਰੂਰ ਰੱਖ ਸਕਦਾ ਹਾਂ ਜੋ ਅਜੇ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਹ ਸੱਚਮੁੱਚ ਹੁਸ਼ਿਆਰ ਹਨ ਅਤੇ ਮਿਹਨਤੀ ਵੀ ਹਨ।“