ਅਰਜੁਨ ਕਪੂਰ ਨੇ ਗਰਲਫਰੈਂਡ ਮਾਲਾਇਕਾ ਤੇ ਵਰਾਇਆ ਖੂਬ ਪਿਆਰ, ਜਾਣੋ 12 ਸਾਲ ਵੱਡੀ ਮਾਲਾਇਕਾ ਨਾਲ ਕੈਸਾ ਹੈ ਅਦਾਕਾਰ ਦਾ ਰਿਸ਼ਤਾ
ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਕਰੀਬ ਤਿੰਨ ਸਾਲ ਤੋਂ ਰਿਸ਼ਤੇ 'ਚ ਹਨ। ਸਾਲ 2019 'ਚ ਦੋਵਾਂ ਨੇ ਆਪਣੇ ਰਿਸਤੇ ਦੀ ਪੁਸ਼ਟੀ ਕੀਤੀ ਸੀ। ਉਹ ਜ਼ਿਆਦਾਤਰ ਇਕੱਠੇ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਰਿਸ਼ਤੇ ਨੂੰ ਲੈਕੇ ਮੀਡੀਆ 'ਚ ਘੱਟ ਹੀ ਗੱਲ ਕਰਦੇ ਸਨ।
Download ABP Live App and Watch All Latest Videos
View In Appਖਾਸ ਤੌਰ 'ਤੇ ਅਰਜੁਨ ਕਪੂਰ ਨੇ ਕਦੇ ਮਾਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਕੁਝ ਨਹੀਂ ਕਿਹਾ। ਪਰ ਹੁਣ ਉਹ ਖੁੱਲ੍ਹ ਕੇ ਇਸ 'ਤੇ ਗੱਲ ਕਰਨ ਲੱਗੇ ਹਨ। ਬੀਤੇ ਮਹੀਨੇ ਇਕ ਇੰਟਰਵਿਊ 'ਚ ਉਨ੍ਹਾਂ ਮਾਲਾਇਕਾ ਨਾਲ ਰਿਸ਼ਤੇ ਤੇ ਵਿਆਹ ਨੂੰ ਲੈਕੇ ਗੱਲ ਕੀਤੀ ਸੀ। ਹੁਣ ਉਨ੍ਹਾਂ ਮਾਲਾਇਕਾ 'ਤੇ ਫਿਰ ਖੂਬ ਪਿਆਰ ਵਰਾਇਆ ਹੈ।
ਅਰਜੁਨ ਕਪੂਰ ਤੋਂ ਹਾਲ ਹੀ 'ਚ ਇਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਉਹ ਕਿਹੜਾ ਇਨਸਾਨ ਹੈ ਜੋ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਅਰਜੁਨ ਨੇ ਕਿਹਾ ਮੇਰੀ ਗਰਲਫਰੈਡ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੀ ਹੈ ਇੱਥੋਂ ਤਕ ਕਿ ਮੈਂ ਕੁਝ ਨਾ ਵੀ ਕਹਾਂ ਤਾਂ ਵੀ ਉਹ ਮੇਰੇ ਮੂਡ ਨੂੰ ਚੰਗੀ ਤਰ੍ਹਾਂ ਭਾਂਪ ਲੈਂਦੀ ਹੈ।
ਇਨੀਂ ਦਿਨੀਂ ਅਰਜੁਨ ਕਪੂਰ ਕਿਸੇ ਵੀ ਇੰਟਰਵਿਊ 'ਚ ਜਾਂਦੇ ਹਨ ਤਾਂ ਮਾਲਾਇਕਾ ਤੇ ਖੂਬ ਪਿਆਰ ਵਰਾਉਂਦੇ ਹਨ। ਦੋਵਾਂ ਦੇ ਵਿਚ ਉਮਰ ਦਾ ਕਰੀਬ 12 ਸਾਲ ਦਾ ਅੰਤਰ ਹੈ। ਮਾਲਾਇਕਾ ਉਮਰ 'ਚ ਵੱਡੀ ਹੈ ਤੇ ਉਸ ਦਾ ਬੇਟਾ ਵੀ ਹੈ।
ਇਕ ਇੰਟਰਵਿਊ 'ਚ ਅਰਜੁਨ ਨੇ ਵਿਆਹ ਬਾਰੇ ਪੁੱਛੇ ਸਵਾਲ 'ਤੇ ਕਿਹਾ ਸੀ ਫਿਲਹਾਲ ਉਹ ਇਸ ਬਾਰੇ ਨਹੀਂ ਸੋਚ ਰਹੇ ਪਰ ਜੇਕਰ ਅਜਿਹਾ ਹੋਇਆ ਤਾਂ ਉਹ ਲੁਕਾਉਣਗੇ ਨਹੀਂ।
ਹਾਲ ਹੀ 'ਚ ਅਰਜੁਨ ਕਪੂਰ ਦੀ ਸੰਦੀਪ ਤੇ ਪਿੰਕੀ ਫਰਾਰ ਹੁਈ ਰਿਲੀਜ਼ ਹੋਈ। ਜੋ ਲੋਕਾਂ ਨੂੰ ਪਸੰਦ ਆਈ ਹੈ। ਫ਼ਿਲਮ 'ਚ ਅਰਜੁਨ ਤੇ ਪਰਿਨਿਤੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ।