ਨਸੀਰੂਦੀਨ ਸ਼ਾਹ ਦਾ ਵੱਡਾ ਬਿਆਨ, ਬੋਲੇ- 'ਨਫਰਤ ਫੈਲਾਉਣ ਲਈ ਸਿਨੇਮਾ ਦਾ ਇਸਤੇਮਾਲ ਕਰ ਰਹੀ ਕੇਂਦਰ ਸਰਕਾਰ'
ਨਸੀਰੂਦੀਨ ਸ਼ਾਹ ਦਾ ਨਾਂ ਉਨ੍ਹਾਂ ਬਾਲੀਵੁੱਡ ਸਿਤਾਰਿਆਂ 'ਚ ਸ਼ਾਮਲ ਹੈ, ਜਿਨ੍ਹਾਂ ਦੀ ਅਦਾਕਾਰੀ ਦੀ ਅਦਾਕਾਰੀ ਦਾ ਪੂਰਾ ਦੇਸ਼ ਕਾਇਲ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਵੈੱਬ ਸੀਰੀਜ਼ 'ਤਾਜ' ਰਿਲੀਜ਼ ਹੋਈ ਸੀ।
Download ABP Live App and Watch All Latest Videos
View In Appਜਿਸ ਵਿੱਚ ਉਨ੍ਹਾਂ ਦੇ ਕੰਮ ਨੂੰ ਕਾਫੀ ਪ੍ਰਸ਼ੰਸਾ ਮਿਲੀ ਹੈ। ਦੂਜੇ ਪਾਸੇ ਦੇਸ਼ ਦੇ ਹਰ ਮੁੱਦੇ 'ਤੇ ਬੇਬਾਕ ਜਵਾਬ ਦੇਣ ਵਾਲੇ ਨਸੀਰੂਦੀਨ ਸ਼ਾਹ ਨੇ ਹਾਲ ਹੀ 'ਚ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣਾ ਫੈਸ਼ਨ ਬਣ ਗਿਆ ਹੈ, ਜਿਸ ਨੂੰ ਸਰਕਾਰ ਸਿਨੇਮਾ ਰਾਹੀਂ ਬੜੀ ਚਲਾਕੀ ਨਾਲ ਫੈਲਾ ਰਹੀ ਹੈ।
ਹਾਲ ਹੀ 'ਚ ਨਸੀਰੂਦੀਨ ਸ਼ਾਹ ਨੇ indianexpress.com ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ, 'ਕੁਝ ਫਿਲਮਾਂ ਅਤੇ ਸ਼ੋਅਜ਼ ਨੂੰ ਪ੍ਰਚਾਰ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਵੋਟਾਂ ਹਾਸਲ ਕਰਨ ਲਈ ਵੀ ਹੋ ਰਹੀ ਹੈ।
ਨਸੀਰੂਦੀਨ ਨੇ ਅੱਗੇ ਕਿਹਾ, 'ਚੋਣ ਕਮਿਸ਼ਨ ਵੀ ਅਜਿਹੀਆਂ ਗੱਲਾਂ 'ਤੇ ਚੁੱਪੀ ਧਾਰ ਲੈਂਦਾ ਹੈ। ਜਦੋਂ ਸਿਆਸੀ ਪਾਰਟੀਆਂ ਚੋਣਾਂ ਲਈ ਧਰਮ ਦੀ ਵਰਤੋਂ ਕਰਦੀਆਂ ਹਨ ਤਾਂ ਚੋਣ ਕਮਿਸ਼ਨ ਚੁੱਪ ਰਹਿੰਦਾ ਹੈ।
ਦੂਜੇ ਪਾਸੇ ਜੇਕਰ ਕੋਈ ਮੁਸਲਮਾਨ ਆਗੂ ਅੱਲ੍ਹਾ ਹੂ ਅਕਬਰ ਕਹਿ ਕੇ ਵੋਟਾਂ ਮੰਗਦਾ ਤਾਂ ਹੁਣ ਤੱਕ ਵੱਡਾ ਹੰਗਾਮਾ ਹੋ ਜਾਣਾ ਸੀ।
ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਅਭਿਨੇਤਾ ਕਹਿੰਦੇ ਹਨ, 'ਸਾਡੇ ਪ੍ਰਧਾਨ ਮੰਤਰੀ ਵੀ ਅੱਜਕੱਲ੍ਹ ਇਹ ਸਾਰੀਆਂ ਚੀਜ਼ਾਂ ਵਰਤਦੇ ਹਨ ਪਰ ਫਿਰ ਵੀ ਹਾਰ ਜਾਂਦੇ ਹਨ। ਇਸ ਲਈ ਮੈਨੂੰ ਉਮੀਦ ਹੈ ਕਿ ਇਹ ਖਤਮ ਹੋ ਜਾਵੇਗਾ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਨਸੀਰੂਦੀਨ ਸ਼ਾਹ ਨੂੰ ਆਖਰੀ ਵਾਰ ਵੈੱਬ ਸੀਰੀਜ਼ 'ਤਾਜ' 'ਚ ਦੇਖਿਆ ਗਿਆ ਸੀ। ਇਸ ਸੀਰੀਜ਼ 'ਚ ਉਨ੍ਹਾਂ ਨਾਲ ਅਦਿਤੀ ਰਾਓ ਹੈਦਰੀ, ਆਸ਼ਿਮ ਗੁਲਾਟੀ, ਸੰਧਿਆ ਮ੍ਰਿਦੁਲ, ਰਾਹੁਲ ਬੋਸ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਏ ਸਨ।