ਨਸੀਰੂਦੀਨ ਸ਼ਾਹ ਦੇ ਜਨਮ ਦਿਨ 'ਤੇ ਜਾਣੋ ਉਨ੍ਹਾਂ ਦੀ ਪ੍ਰੇਮ ਕਹਾਣੀ, ਆਪਣੇ ਤੋਂ 16 ਸਾਲ ਵੱਡੀ ਵਿਆਹੁਤਾ ਨਾਲ ਕਰਾਇਆ ਸੀ ਵਿਆਹ

1/6
ਹੁਣ ਨਸੀਰੂਦੀਨ ਅਤੇ ਰਤਨਾ ਦੇ ਦੋ ਬੇਟੇ ਇਮਾਦ ਅਤੇ ਵਿਵਾਨ ਦੇ ਨਾਲ ਰਹਿੰਦੇ ਹਨ। ਵਿਵਾਨ ਨੇ ਵੀ ਕੁਝ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਸਾਤ ਖ਼ੂਨ ਮਾਫ਼' 'ਚ ਦੇਖਿਆ ਗਿਆ ਸੀ।
2/6
ਦਿੱਗਜ਼ ਅਦਾਕਾਰ ਨਸੀਰੂਦੀਨ ਸ਼ਾਹ ਅੱਜ ਆਪਣਾ 70ਵਾਂ ਜਨਮ ਦਿਨ ਮਨਾ ਰਹੇ ਹਨ। ਕਈ ਬਾਲੀਵੁੱਡ ਫ਼ਿਲਮਾਂ 'ਚ ਕੰਮ ਕਰਨ ਵਾਲੇ ਸ਼ਾਹ ਨੂੰ ਬਿਹਤਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ।
3/6
ਮਨਾਰਾ ਸੀਕਰੀ ਤੇ ਨਸੀਰੂਦੀਨ ਸ਼ਾਹ ਦਾ ਰਿਸ਼ਤਾ ਲੰਮਾ ਸਮਾਂ ਨਹੀਂ ਚੱਲਿਆ ਤੇ ਦੋਵੇਂ ਵੱਖ ਹੋ ਗਏ। ਫਿਰ ਨਸੀਰੂਦੀਨ ਰਤਨਾ ਪਾਠਕ ਨੂੰ ਮਿਲੇ। ਦੋਵਾਂ ਨੇ 1982 'ਚ ਵਿਆਹ ਕਰਵਾ ਲਿਆ। ਰਤਨਾ ਨੇ ਨਸੀਰੂਦੀਨ ਨਾਲ ਵਿਆਹ ਕਰਵਾਉਣ ਲਈ ਮੁਸਲਿਮ ਧਰਮ ਅਪਣਾ ਲਿਆ ਸੀ। ਰਤਨਾ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਤੇ ਉਨ੍ਹਾਂ ਦੀ ਬੇਟੀ ਹੀਬਾ ਉਨ੍ਹਾਂ ਦੇ ਨਾਲ ਹੀ ਰਹਿਣ ਲੱਗੀ।
4/6
ਨਸੀਰੂਦੀਨ ਮਨਾਰਾ ਦੇ ਪਿਆਰ 'ਚ ਪਾਗਲ ਸਨ। ਉਸ ਸਮੇਂ ਮਨਾਰਾ ਦਾ ਵਿਆਹ ਹੋਇਆ ਸੀ ਤੇ ਇਕ ਬੱਚੇ ਦੀ ਮਾਂ ਸੀ। ਮਨਾਰਾ ਨੇ ਨਸੀਰੂਦੀਨ ਨਾਲ ਵਿਆਹ ਕਰਵਾਇਆ। ਉਨ੍ਹਾਂ ਦੀ ਇਕ ਬੇਟੀ ਹੀਬਾ ਸ਼ਾਹ ਹੈ।
5/6
ਨਸੀਰੂਦੀਨ ਸ਼ਾਹ ਦਾ ਜਨਮ 20 ਜੁਲਾਈ, 1950 ਨੂੰ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਗੱਲ ਕਰਦੇ ਹਾਂ।
6/6
19 ਸਾਲ ਦੀ ਉਮਰ 'ਚ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਆਪਣੇ ਤੋਂ 16 ਸਾਲ ਵੱਡੀ ਮਨਾਰਾ ਸੀਕਰੀ ਨਾਲ ਵਿਆਹ ਕਰਵਾ ਲਿਆ ਸੀ। ਨਸੀਰੂਦੀਨ ਦਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ।
Sponsored Links by Taboola