Nayanthara: ਸਾਊਥ ਸੁਪਰਸਟਾਰ ਨਯਨਤਾਰਾ ਵਿਆਹ ਤੋਂ 4 ਮਹੀਨਿਆਂ ਬਾਅਦ ਬਣੀ ਮਾਂ, ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
Nayanthara And Vignesh Shivan Becam Parents: ਦੱਖਣ ਦੀ ਮਸ਼ਹੂਰ ਅਦਾਕਾਰਾ ਨਯਨਥਾਰਾ ਅਤੇ ਨਿਰਦੇਸ਼ਕ ਵਿਗਨੇਸ਼ ਸ਼ਿਵਨ ਇਸ ਸਾਲ ਜੂਨ ਮਹੀਨੇ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
Download ABP Live App and Watch All Latest Videos
View In Appਵਿਆਹ ਦੇ 4 ਮਹੀਨਿਆਂ ਬਾਅਦ ਇਹ ਜੋੜਾ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਿਆ ਹੈ, ਜਿਸ ਦੀ ਜਾਣਕਾਰੀ ਵਿਗਨੇਸ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
ਦੋਵਾਂ ਨੇ ਚੇਨਈ 'ਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਦੋਵੇਂ ਲਗਾਤਾਰ ਚਰਚਾ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਦੋਹਾਂ ਦੀ ਜ਼ਿੰਦਗੀ 'ਚ ਵੱਡੀ ਖੁਸ਼ੀ ਨੇ ਦਸਤਕ ਦਿੱਤੀ ਹੈ।
ਵਿਗਨੇਸ਼ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਵੇਂ ਆਪਣੇ ਬੱਚਿਆਂ ਦੇ ਪੈਰ ਚੁੰਮਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਿਗਨੇਸ਼ ਨੇ ਕੈਪਸ਼ਨ 'ਚ ਲਿਖਿਆ, ''ਨਯਨ ਅਤੇ ਮੈਂ ਅੰਮਾ ਅਤੇ ਅੱਪਾ ਬਣ ਗਏ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਘਰ ਦੋ ਜੁੜਵਾ ਬੇਟਿਆਂ ਨੇ ਜਨਮ ਲਿਆ ਹੈ।
ਵਿਗਨੇਸ਼ ਨੇ ਅੱਗੇ ਲਿਖਿਆ, “ਸਾਡੇ ਪੂਰਵਜਾਂ ਦੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਨਾਲ ਸਾਨੂੰ ਜੁੜਵਾਂ ਬੱਚੇ ਹੋਏ ਹਨ। ਤੁਹਾਡੀਆਂ ਸਾਰੀਆਂ ਦੁਆਵਾਂ ਦੀ ਲੋੜ ਹੈ
ਇਸ ਪੋਸਟ 'ਚ ਵਿਗਨੇਸ਼ ਨੇ ਆਪਣੇ ਦੋਵੇਂ ਬੇਟਿਆਂ ਦੇ ਨਾਂ ਵੀ ਦੱਸੇ ਹਨ। ਉਸ ਨੇ ਆਪਣੇ ਪੁੱਤਰ ਦਾ ਨਾਂ ‘ਉਇਰ’ ਅਤੇ ‘ਉਲਗਾਮ’ ਰੱਖਿਆ।
ਹਾਲਾਂਕਿ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਚਰਚਾ 'ਚ ਆ ਗਏ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ।