ਦੀਪਿਕਾ ਪਾਦੁਕੋਣ ਅੱਗੇ ਦੇ NCB ਅਧਿਕਾਰੀਆਂ ਨੇ ਜੋੜੇ ਹੱਥ, ਜਾਣੋ ਪੂਰਾ ਮਾਮਲਾ
Download ABP Live App and Watch All Latest Videos
View In Appਐਨਸੀਬੀ ਨੇ ਦੀਪਿਕਾ ਪਾਦੁਕੋਣ ਦੇ ਮੋਬਾਈਲ ਨੂੰ ਵੀ ਕਾਬੂ ਕਰ ਲਿਆ ਹੈ, ਇਸ ਲਈ ਹੁਣ ਐਨਸੀਬੀ ਦੀ ਜਾਂਚ ਵੀ ਉਸੇ ਦਿਸ਼ਾ ਵਿੱਚ ਅੱਗੇ ਵਧੇਗੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਫੋਨ ਚੈੱਕ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਦਾ ਕਿਸੇ ਡਰੱਗ ਪੈਡਰ ਨਾਲ ਕੋਈ ਸਬੰਧ ਸੀ ਜਾਂ ਨਹੀਂ।
ਸਿਰਫ ਇਹ ਹੀ ਨਹੀਂ, ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਅਧਿਕਾਰੀਆਂ ਨੇ ਹੱਥ ਜੋੜ ਕੇ ਦੀਪਿਕਾ ਪਾਦੂਕੋਣ ਨੂੰ ਰੋਣ ਦੀ ਥਾਂ ਸੱਚ ਦੱਸਣ ਲਈ ਕਿਹਾ। ਦੀਪਿਕਾ ਨੂੰ ਕਿਹਾ ਗਿਆ ਸੀ ਕਿ ਜੇ ਉਹ ਸਭ ਕੁਝ ਸੱਚਾਈ ਦੱਸ ਦੇਵੇਗੀ ਤਾਂ ਇਹ ਉਨ੍ਹਾਂ ਲਈ ਬਿਹਤਰ ਹੋਵੇਗਾ।
ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਐਨਸੀਬੀ ਦੀਪਿਕਾ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਦੀਪਿਕਾ ਦਾ ਤਿੰਨ ਵਾਰ ਬ੍ਰੇਕ ਡਾਊਨ ਹੋਇਆ। ਉਹ ਰੋਣ ਲੱਗ ਪਈ। ਇਹ ਦੇਖਦੇ ਹੋਏ ਐਨਸੀਬੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਮੋਸ਼ਨਲ ਕਾਰਡ ਨਾ ਖੇਡਣ ਦੀ ਸਲਾਹ ਦਿੱਤੀ ਸੀ।
ਮੀਡੀਆ ਰਿਪੋਰਟਸ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੁਕੋਣ ਪੁੱਛਗਿੱਛ ਦੌਰਾਨ ਤਿੰਨ ਵਾਰ ਰੋਈ। ਨਸ਼ਿਆਂ ਨਾਲ ਜੁੜੀ ਪੁੱਛਗਿੱਛ ਦੌਰਾਨ ਦੀਪਿਕਾ ਦੀਆਂ ਅੱਖਾਂ ਵਿੱਚ ਹੰਝੂ ਸੀ।
ਦੀਪਿਕਾ ਬਾਰੇ ਡਰੱਗ ਕੇਸ 'ਚ ਪੁੱਛਗਿੱਛ ਨਾਲ ਸਬੰਧਤ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ।
- - - - - - - - - Advertisement - - - - - - - - -