Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਫੈਨਜ਼ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਕੱਲ੍ਹ ਯਾਨਿ 19 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।
Download ABP Live App and Watch All Latest Videos
View In Appਫਿਲਮ ਦੀ ਰਿਲੀਜ਼ ਨੂੰ ਲੈਕੇ ਫੈਨਜ਼ ਵੀ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਦੂਜੇ ਪਾਸੇ ਨੀਰੂ ਤੇ ਸਰਤਾਜ ਵੀ ਪੰਜਾਬ ਭਰ ਦੇ ਵਿੱਚ ਜੋਸ਼ ਤੇ ਐਕਸਾਇਟਮੈਂਟ ਦੇ ਨਾਲ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ।
ਨੀਰੂ ਤੇ ਸਰਤਾਜ ਦੇ ਹਰ ਰੋਜ਼ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਜ਼ ਨੂੰ ਬੇਸਵਰੀ ਨਾਲ ਫਿਲਮ ਦਾ ਇੰਤਜ਼ਾਰ ਹੈ।
ਇਸ ਤੋਂ ਪਹਿਲਾਂ ਫਿਲਮ ਦਾ ਸ਼ਾਨਦਾਰ ਟਰੇਲਰ ਤੇ ਬਕਮਾਲ ਗਾਣੇ ਪਹਿਲਾਂ ਹੀ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾ ਚੁੱਕੇ ਹਨ।
ਫਿਲਮ ਦੇ ਟਰੇਲਰ ਨੂੰ ਵੀ ਖੂਬ ਪਸੰਦ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸੱਤੇ ਤੇ ਸੀਰੋ ਦੇ ਆਲੇ ਦੁਆਲੇ ਘੁੰਮਦੀ ਹੈ। ਸੱਤਾ ਗਾਇਕ ਬਣਨਾ ਚਾਹੁੰਦਾ ਹੈ, ਪਰ ਜਦੋਂ ਉਸ ਨੂੰ ਸੀਰੋ ਯਾਨਿ ਨੀਰੂ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਹ ਸ਼ਾਇਰ ਬਣਨ ਦੀ ਕੋਸ਼ਿਸ਼ ਕਰਦਾ ਹੈ।
ਇਸ ਤੋਂ ਬਾਅਦ ਕਹਾਣੀ ਵੱਡਾ ਮੋੜ ਲੈਂਦੀ ਹੈ, ਜਦੋਂ ਸੱਤਾ ਤੇ ਸੀਰੋ ਦੋਵੇਂ ਕਿਸੇ ਵਜ੍ਹਾ ਕਰਕੇ ਵੱਖ ਹੋ ਜਾਂਦੇ ਹਨ। ਹੁਣ ਉਹ ਕਿਉਂ ਵੱਖ ਹੁੰਦੇ ਹਨ, ਇਹ ਜਾਨਣ ਲਈ ਤੁਹਾਨੂੰ 19 ਅਪ੍ਰੈਲ ਯਾਨਿ ਕੱਲ੍ਹ ਨੂੰ ਫਿਲਮ ਦੇਖਣੀ ਪਵੇਗੀ।
ਦੱਸ ਦਈਏ ਕਿ 'ਸ਼ਾਇਰ' ਫਿਲਮ ਨੂੰ ਲੈਕੇ ਦਰਸ਼ਕਾਂ 'ਚ ਉਤਸ਼ਾਹ ਦਾ ਇਹ ਵੀ ਕਾਰਨ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਦੀ ਜੋੜੀ ਫਿਲਮ 'ਕਲੀ ਜੋਟਾ' 'ਚ ਨਜ਼ਰ ਆ ਚੁੱਕੀ ਹੈ।
ਇਸ ਫਿਲਮ 'ਚ ਦੋਵਾਂ ਦੀ ਲਵ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਨੇ ਬਾਕਸ ਆਫਿਸ 'ਤੇ ਵੀ ਕਰੋੜਾਂ 'ਚ ਨੋਟ ਛਾਪੇ ਸੀ। ਫਿਲਮ ਮਾਨਸਿਕ ਸਿਹਤ ਦੇ ਮੁੱਦੇ ਬਾਰੇ ਜਾਗਰੁਕ ਕਰਦੀ ਹੈ।