Punabi Actresses With Their Moms: ਇਨ੍ਹਾਂ ਪੰਜਾਬੀ ਅਭਿਨੇਤਰੀਆਂ ਦੀ ਆਪਣੀਆਂ ਮਾਪਿਆਂ ਨਾਲ ਹੈ ਸਪੈਸ਼ਲ ਬੌਂਡਿੰਗ, ਦੇਖੋ ਤਸਵੀਰਾਂ
ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਅਭਿਨੇਤਰੀਆਂ ਤੇ ਸਿੰਗਰਾਂ ਬਾਰੇ ਰੂ ਬ ਰੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦਾ ਆਪਣੇ ਮਾਪਿਆਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਉਹ ਅਕਸਰ ਆਪਣੇ ਮਾਪਿਆਂ ਨਾਲ ਤਸਵੀਰਾਂ ਸ਼ੇਅਰ ਕਰਦੀਆਂ ਰਹਿੰਦੀਆਂ ਹਨ।
ਇਨ੍ਹਾਂ ਪੰਜਾਬੀ ਅਭਿਨੇਤਰੀਆਂ ਦੀ ਆਪਣੀਆਂ ਮਾਪਿਆਂ ਨਾਲ ਹੈ ਸਪੈਸ਼ਲ ਬੌਂਡਿੰਗ, ਦੇਖੋ ਤਸਵੀਰਾਂ
1/7
ਨੀਰੂ ਬਾਜਵਾ- ਨੀਰੂ ਬਾਜਵਾ ਦੇ ਪਿਤਾ ਦਾ ਦੇਹਾਂਤ 2016 `ਚ ਹੋਇਆ ਸੀ। ਉਹ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਇਸ `ਚ ਕੋਈ ਸ਼ੱਕ ਵੀ ਨਹੀਂ ਕਿ ਧੀਆਂ ਆਪਣੇ ਪਿਤਾ ਦੇ ਕਰੀਬ ਜ਼ਿਆਦਾ ਹੁੰਦੀਆਂ ਹਨ। ਨੀਰੂ ਬਾਜਵਾ ਦਾ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਹੈ। ਉਹ ਅਕਸਰ ਆਪਣੀ ਮੰਮੀ ਨਾਲ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/7
ਰੁਬੀਨਾ ਬਾਜਵਾ- ਇੱਕ ਰਿਪੋਰਟ ਦੇ ਮੁਤਾਬਕ ਰੁਬੀਨਾ ਆਪਣੀ ਮੰਮੀ ਦੇ ਜ਼ਿਆਦਾ ਕਰੀਬ ਹੈ। ਉਹ ਅਕਸਰ ਆਪਣੀ ਮਾਂ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
3/7
ਸੋਨਮ ਬਾਜਵਾ- ਸੋਨਮ ਬਾਜਵਾ ਦਾ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਹੈ। ਇਹ ਤਸਵੀਰ `ਚ ਜੋ ਦੁਲਹਨ ਤੁਸੀਂ ਦੇਖ ਰਹੇ ਹੋ ਉਹ ਸੋਨਮ ਦੀ ਮੰਮੀ ਹੈ। ਇਹ ਤਸਵੀਰ ਸੋਨਮ ਨੇ ਕਾਫ਼ੀ ਸਮੇਂ ਪਹਿਲਾਂ ਸ਼ੇਅਰ ਕੀਤੀ ਸੀ।
4/7
ਸਿਮੀ ਚਾਹਲ- ਸਿਮੀ ਚਾਹਲ ਆਪਣੀ ਮੰਮੀ ਨਾਲ ਬਹੁਤ ਸਪੈਸ਼ਲ ਬੌਂਡਿੰਗ ਸ਼ੇਅਰ ਕਰਦੀ ਹੈ। ਉਹ ਸੋਸ਼ਲ ਮੀਡੀਆ ਤੇ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
5/7
ਹਿਮਾਂਸ਼ੀ ਖੁਰਾਨਾ- ਹਿਮਾਂਸ਼ੀ ਖੁਰਾਨਾ ਦੀ ਆਪਣੀ ਮਾਂ ਨਾਲ ਬਹੁਤ ਨੇੜਤਾ ਹੈ। ਹਿਮਾਂਸ਼ੀ ਆਪਣੀ ਮਾਂ ਨੂੰ ਸ਼ੂਟਿੰਗ ਵਾਲੀ ਲੋਕੇਸ਼ਨ `ਤੇ ਵੀ ਨਾਲ ਲਿਜਾਂਦੀ ਹੁੰਦੀ ਸੀ। ਦੋਵੇਂ ਮਾਂ-ਧੀ ਦੀ ਜੋੜੀ ਅਕਸਰ ਹਰ ਮੌਕੇ ਤੇ ਇਕੱਠੇ ਨਜ਼ਰ ਆਉਂਦੀ ਰਹਿੰਦੀ ਹੈ।
6/7
ਜੈਸਮੀਨ ਸੈਂਡਲਾਸ- ਜੈਸਮੀਨ ਸੈਂਡਲਾਸ ਆਪਣੇ ਮਾਪਿਆਂ ਦੇ ਬੇਹੱਦ ਕਰੀਬ ਹੈ। ਇਸ ਦਾ ਸਬੂਤ ਹੈ ਇਹ ਤਸਵੀਰ। ਹਾਲਾਂਕਿ ਇਹ ਤਸਵੀਰ ਕਾਫ਼ੀ ਪੁਰਾਣੀ ਹੈ, ਪਰ ਤਸਵੀਰ `ਚ ਜੈਸਮੀਨ ਦੀ ਮਾਪਿਆਂ ਨਾਲ ਬੌਂਡਿੰਗ ਸਾਫ਼ ਨਜ਼ਰ ਆ ਰਹੀ ਹੈ।
7/7
ਸੁਨੰਦਾ ਸ਼ਰਮਾ- ਸੁਨੰਦਾ ਸ਼ਰਮਾ ਦਾ ਆਪਣੇ ਪਰਿਵਾਰ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਹ ਅਕਸਰ ਆਪਣੇ ਮਾਪਿਆਂ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਸਪੈਸ਼ਲ ਬੌਂਡਿੰਗ ਸ਼ੇਅਰ ਕਰਦੀ ਹੈ।
Published at : 05 Nov 2022 01:54 PM (IST)