Neha-Rohanpreet Love Story : ਨੇਹਾ ਕੱਕੜ ਨਾਲ ਪਹਿਲਾਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸੀ ਰੋਹਨਪ੍ਰੀਤ, ਜਾਣੋ ਕਿਉਂ
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਅਕਤੂਬਰ, 2020 ਵਿੱਚ ਹੋਇਆ ਸੀ। ਦੋਵੇਂ ਵਿਆਹ ਤੋਂ ਕੁਝ ਸਮੇਂ ਪਹਿਲਾਂ ਰਿਲੇਸ਼ਨਸ਼ਿਪ ਚ ਸਨ। ਨੇਹਾ ਦੇ ਜਨਮਦਿਨ ਤੇ ਜਾਣੋ ਉਸ ਦੀ ਲਵ ਸਟੋਰੀ ਬਾਰੇ।
Neha Kakkar
1/7
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਅਕਤੂਬਰ, 2020 ਵਿੱਚ ਹੋਇਆ ਸੀ। ਦੋਵੇਂ ਵਿਆਹ ਤੋਂ ਕੁਝ ਸਮੇਂ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ। ਨੇਹਾ ਦੇ ਜਨਮਦਿਨ 'ਤੇ ਜਾਣੋ ਉਸ ਦੀ ਲਵ ਸਟੋਰੀ ਬਾਰੇ।
2/7
ਗਾਇਕਾ ਨੇਹਾ ਕੱਕੜ ਦਾ ਜਨਮ 6 ਜੂਨ 1988 ਨੂੰ ਹੋਇਆ ਸੀ। ਉਹ ਮੰਗਲਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਉਸ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਨੇਹਾ ਨੇ 24 ਅਕਤੂਬਰ 2020 ਨੂੰ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਸੀ।
3/7
ਨੇਹਾ ਅਤੇ ਰੋਹਨ ਵਿਆਹ ਤੋਂ ਕੁਝ ਦਿਨ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਹਨਪ੍ਰੀਤ ਨੇ ਕਿਸੇ ਕਾਰਨ ਨੇਹਾ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
4/7
ਨੇਹਾ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਦਰਅਸਲ ਰਿਲੇਸ਼ਨਸ਼ਿਪ ਦੀ ਸ਼ੁਰੂਆਤ 'ਚ ਨੇਹਾ ਨੇ ਰੋਹਨਪ੍ਰੀਤ ਨੂੰ ਕਿਹਾ ਸੀ ਕਿ ਉਹ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਨਹੀਂ ਰਹਿਣਾ ਚਾਹੁੰਦੀ ਪਰ ਵਿਆਹ ਕਰਨਾ ਚਾਹੁੰਦੀ ਹੈ।
5/7
ਇਹ ਸੁਣ ਕੇ ਰੋਹਨਪ੍ਰੀਤ ਥੋੜਾ ਡਰ ਗਿਆ ਕਿਉਂਕਿ ਉਸ ਸਮੇਂ ਉਸ ਦੀ ਉਮਰ ਸਿਰਫ 25 ਸਾਲ ਸੀ। ਇਸ ਤੋਂ ਬਾਅਦ ਰੋਹਨਪ੍ਰੀਤ ਨੇ ਨੇਹਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
6/7
ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਬੰਦ ਹੋ ਗਈ ਸੀ। ਹਾਲਾਂਕਿ, ਇੱਕ ਦਿਨ ਰੋਹਨਪ੍ਰੀਤ ਨੇ ਨੇਹਾ ਨੂੰ ਫੋਨ ਕੀਤਾ ਅਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ।
7/7
ਹਾਲਾਂਕਿ ਨੇਹਾ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਗਲੇ ਦਿਨ ਜਦੋਂ ਦੋਵੇਂ ਮਿਲੇ ਤਾਂ ਰੋਹਨ ਨੇ ਕਿਹਾ ਕਿ ਉਹ ਸੱਚਮੁੱਚ ਵਿਆਹ ਕਰਨਾ ਚਾਹੁੰਦਾ ਹੈ।
Published at : 06 Jun 2023 12:49 PM (IST)