ਨੇਹਾ ਕੱਕੜ ਨੇ ਰਿਸ਼ੀਕੇਸ਼ 'ਚ ਮਸਤੀ ਦੀਆਂ ਇਹ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝਾ
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਸ਼ੁੱਕਰਵਾਰ ਨੂੰ ਅਰਦਾਸ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਸਭ ਕੁਝ ਸਧਾਰਣ ਹੋ ਜਾਵੇ ਅਤੇ ਲੋਕਾਂ ਦੀ ਜ਼ਿੰਦਗੀ ਮੁੜ ਲੀਹ ‘ਤੇ ਆਵੇ ਅਤੇ ਹਰ ਕੋਈ ਆ ਕੇ ਉਤਰਾਖੰਡ ਦੀ ਸੁੰਦਰਤਾ ਦਾ ਅਨੰਦ ਲੈ ਸਕੇ।
Download ABP Live App and Watch All Latest Videos
View In Appਰਿਸ਼ੀਕੇਸ਼ 'ਚ ਜਨਮੀ ਨੇਹਾ ਨੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ' ਚ ਉਹ ਰੁੱਖਾਂ ਅਤੇ ਬੂਟਿਆਂ ਅਤੇ ਹਰਿਆਲੀ ਦੇ ਵਿਚਕਾਰ ਬਲੈਕ ਟੀ-ਸ਼ਰਟ ਅਤੇ ਪੈਂਟ 'ਚ ਦਿਖਾਈ ਦੇ ਰਹੀ ਹੈ।
ਆਪਣੀ ਪੋਸਟ ਵਿੱਚ, ਉਸਨੇ ਲਿਖਿਆ ਹੈ, ਸਾਡਾ ਉਤਰਾਖੰਡ ਸਭ ਤੋਂ ਖੂਬਸੂਰਤ ਹੈ। ਹੇ ਰੱਬ, ਸਾਰਿਆਂ ਨੂੰ ਜਲਦੀ ਵੈਕਸੀਨ ਲਗ ਜਾਵੇ ਅਤੇ ਫਿਰ ਸਾਰੇ ਆ ਕੇ ਇੱਥੇ ਦੀ ਸੁੰਦਰਤਾ ਵੇਖਣ।ਇੱਥੇ ਦਾ ਵੀ ਅਤੇ ਪੂਰੇ ਭਾਰਤ ਦਾ ਵੀ ਰੁਜ਼ਗਾਰ ਮੁੜ ਤੋਂ ਸ਼ੁਰੂ ਹੋਵੇ। ਜਲਦੀ ਤੋਂ ਜਲਦੀ ਸਭ ਕੁੱਝ ਮੁੜ ਚੰਗਾ ਹੋ ਜਾਵੇ।
ਨੇਹਾ ਦਾ ਨਵਾਂ ਗਾਣਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਜਿਸਦਾ ਟਾਈਟਲ ਹੈ ‘ਖੜ੍ਹ ਤੈਨੂੰ ਮੈਂ ਦੱਸਾਂ ਹੈ। ਇਸ ਗਾਣੇ ਵਿੱਚ ਉਸਦਾ ਪਤੀ ਅਤੇ ਗਾਇਕ ਰੋਹਨਪ੍ਰੀਤ ਸਿੰਘ ਵੀ ਹੈ।
ਨੇਹਾ ਅਤੇ ਰੋਹਨਪ੍ਰੀਤ ਦਾ ਵਿਆਹ ਪਿਛਲੇ ਸਾਲ ਅਕਤੂਬਰ ਵਿੱਚ ਹੋਇਆ ਸੀ।
ਨੇਹਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਪ੍ਰਸ਼ੰਸਕ ਨੇਹਾ ਦੇ ਇਸ ਅੰਦਾਜ਼ ਦਾ ਬਹੁਤ ਮਜ਼ਾ ਲੈ ਰਹੇ ਹਨ ਅਤੇ ਉਹ ਨੇਹਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ।
ਸਾਰੀਆਂ ਤਸਵੀਰਾਂ ਨੇਹਾ ਕੱਕੜ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।