Nimrat Khaira: ਨਿਮਰਤ ਖਹਿਰਾ ਨੇ ਦੇਸੀ ਅੰਦਾਜ਼ ਨਾਲ ਲੁੱਟੀ ਮਹਿਫਲ, ਤਸਵੀਰਾਂ ਦੇਖ ਫੈਨਜ਼ ਬੋਲੇ- 'ਇਸ ਨੂੰ ਕਹਿੰਦੇ ਅਸਲੀ ਪੰਜਾਬਣ'
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਹੁਣ ਉਹ 'ਜੋੜੀ' ਫਿਲਮ ਤੋਂ ਬਾਅਦ ਟੌਪ ਅਭਿਨੇਤਰੀਆਂ ਦੀ ਲਿਸਟ 'ਚ ਵੀ ਸ਼ੁਮਾਰ ਹੋ ਗਈ ਹੈ।
Download ABP Live App and Watch All Latest Videos
View In Appਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਸੋਸ਼ਲ ਮੀਡੀਆ 'ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ 'ਤੇ ਹੀ 9 ਮਿਲੀਅਨ ਯਾਨਿ 90 ਲੱਖ ਫਾਲੋਅਰਜ਼ ਹਨ।
ਹੁਣ ਨਿੰਮੋ ਯਾਨਿ ਨਿਮਰਤ ਇੱਕ ਵਾਰ ਫਿਰ ਤੋਂ ਲਾਈਮਲਾਈਟ ਵਿੱਚ ਆ ਗਈ ਹੈ। ਨਿਮਰਤ ਖਹਿਰਾ ਨੇ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨਿੰਮੋ ਬਿਲਕੁਲ ਸਾਦਗੀ ਭਰੇ ਲੁੱਕ 'ਚ ਨਜ਼ਰ ਆ ਰਹੀ ਹੈ। ਨਿੰਮੋ ਦਾ ਇਹ ਦੇਸੀ ਅਵਤਾਰ ਫੈਨਜ਼ ਦਾ ਖੂਬ ਦਿਲ ਜਿੱਤ ਰਿਹਾ ਹੈ।
ਨਿੰਮੋ ਆਪਣੀਆਂ ਤਸਵੀਰਾਂ 'ਚ ਪੇਂਡੂ ਔਰਤ ਦੇ ਰੂਪ 'ਚ ਨਜ਼ਰ ਆ ਰਹੀ ਹੈ। ਉਹ ਖੇਤਾਂ 'ਚ ਖੜੀ ਹੈ ਅਤੇ ਉਸ ਨੇ ਸਿਰ 'ਤੇ ਦੁਪੱਟਾ ਲੈਕੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਨਿਮਰਤ ਦੀਆਂ ਇਹ ਤਸਵੀਰਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਫੈਨਜ਼ ਕਮੈਂਟ ਕਰਕੇ ਨਿੰਮੋ ਦੀਆ ਤਸਵੀਰਾਂ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ।
ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਇਹ ਹੁੰਦੀ ਆ ਅਸਲੀ ਪੰਜਾਬਣ'। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਨਿਮਰਤ ਖਹਿਰਾ ਲਈ ਰਿਸਪੈਕਟ ਬਟਨ'। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਦਿਲ ਵਾਲੀ ਇਮੋਜੀਆਂ ਵੀ ਕਮੈਂਟ 'ਚ ਪੋਸਟ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਹਾਲ ਹੀ ਦਿਲਜੀਤ ਦੋਸਾਂਝ ਨਾਲ 'ਜੋੜੀ' 'ਚ ਨਜ਼ਰ ਆਈ ਸੀ। ਫਿਲਮ 'ਚ ਦਿਲਜੀਤ-ਨਿਮਰਤ ਦੀ ਜੋੜੀ ਨੂੰ ਖੂਬ ਪਿਆਰ ਮਿਲਿਆ।