ਕਾਰਤਿਕ ਆਰੀਅਨ ਹੀ ਨਹੀਂ, ਇਨ੍ਹਾਂ ਸਿਤਾਰਿਆਂ ਨੇ ਵੀ ਵਿਚਾਲੇ ਛੱਡ ਦਿੱਤੀਆਂ ਸੀ ਫ਼ਿਲਮਾਂ, ਜਾਣੋ ਕੀ ਸੀ ਵਜ੍ਹਾ
ਕਾਰਤਿਕ ਆਰੀਅਨ ਫਿਲਮ ਦੋਸਤਾਨਾ 2 ਤੋਂ ਬਾਹਰ ਆ ਗਏ ਹਨ। ਅਜਿਹੀ ਸਥਿਤੀ 'ਚ ਲੋਕ ਇਕ ਵਾਰ ਫਿਰ ਕਰਨ ਜੌਹਰ ਨੂੰ ਨੈਪੋਟੀਜ਼ਮ ਲਈ ਨਿਸ਼ਾਨਾ ਬਣਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਾਰਤਿਕ ਕਿਸੇ ਵੱਡੇ ਸਟਾਰ ਦਾ ਬੇਟਾ ਨਹੀਂ ਹੈ, ਇਸ ਲਈ ਉਸ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਕਾਰਤਿਕ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਵੀ ਵਿਚਕਾਰ ਸ਼ੂਟਿੰਗ ਛੱਡ ਚੁਕੇ ਹਨ।
Download ABP Live App and Watch All Latest Videos
View In Appਫਿਲਮ 'ਚਲਤੇ ਚਲਤੇ' 'ਚ ਪਹਿਲਾਂ ਐਸ਼ਵਰਿਆ ਰਾਏ ਆਉਣ ਵਾਲੀ ਸੀ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਖਾਨ ਨੇ ਸੈੱਟ 'ਤੇ ਹੰਗਾਮਾ ਮਚਾ ਦਿੱਤਾ। ਜਿਸ ਤੋਂ ਬਾਅਦ ਐਸ਼ਵਰਿਆ ਨੂੰ ਇਹ ਫਿਲਮ ਛੱਡਣੀ ਪਈ।
ਆਲੀਆ ਭੱਟ ਨੂੰ ਫਿਲਮ ਰਾਬਤਾ ਲਈ ਚੁਣਿਆ ਗਿਆ ਸੀ, ਪਰ ਉਸ ਨੇ ਡੇਟ ਈਸ਼ੂ ਦੇ ਕਾਰਨ ਫਿਲਮ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ 'ਚ ਕ੍ਰਿਤੀ ਸੇਨਨ ਨੂੰ ਆਲੀਆ ਦੇ ਬਦਲੇ ਲਿਆ ਗਿਆ।
ਸ਼ਰਧਾ ਕਪੂਰ ਨੂੰ ਸਾਈਨਾ ਨੇਹਵਾਲ ਦੀ ਬਾਇਓਪਿਕ ਲਈ ਚੁਣਿਆ ਗਿਆ ਸੀ, ਪਰ ਉਸ ਨੇ ਬੀਮਾਰ ਪੈਣ ਕਾਰਨ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਪਰਿਣੀਤੀ ਚੋਪੜਾ ਨੂੰ ਕਾਸਟ ਕੀਤਾ ਗਿਆ।
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਫਿਲਮ 'ਕਹੋ ਨਾ ਪਿਆਰ ਹੈ' ਦੀ ਸ਼ੂਟਿੰਗ ਅੱਧ ਵਿਚਕਾਰ ਛੱਡ ਦਿੱਤੀ। ਬਾਅਦ ਵਿੱਚ ਫਿਲਮ ਵਿੱਚ ਅਮੀਸ਼ਾ ਪਟੇਲ ਨੂੰ ਕਾਸਟ ਕੀਤਾ ਗਿਆ ਸੀ।
ਸੁਸ਼ਾਂਤ ਸਿੰਘ ਰਾਜਪੂਤ ਨੂੰ ਪਹਿਲਾਂ ਹਾਫ ਗਰਲਫਰੈਂਡ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਸ ਨੇ ਫਿਲਮ 'ਰਾਬਤਾ' ਦੀ ਸ਼ੂਟਿੰਗ ਕਾਰਨ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਰਜੁਨ ਕਪੂਰ ਨੂੰ ਚੁਣਿਆ ਗਿਆ।