'ਓਪਨਹਾਈਮਰ' ਤੋਂ 'ਸਕੁਇਡ ਗੇਮ' ਤੱਕ, OTT 'ਤੇ ਹੋਣ ਵਾਲਾ ਹੈ ਜ਼ਬਰਦਸਤ ਧਮਾਕਾ, ਇਨ੍ਹਾਂ ਫਿਲਮਾਂ ਤੇ ਵੈੱਬ ਸੀਰੀਜ਼ ਨੂੰ ਨਾ ਕਰੋ ਮਿਸ
OTT 'ਤੇ ਹਰ ਹਫ਼ਤੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੁੰਦੀਆਂ ਹਨ। ਆਉਣ ਵਾਲੇ ਦਿਨਾਂ 'ਚ OTT 'ਤੇ ਧਮਾਕਾ ਹੋਣ ਵਾਲਾ ਹੈ। 'ਓਪਨਹਾਈਮਰ' ਤੋਂ ਲੈ ਕੇ ਥਲਪਥੀ ਵਿਜੇ ਦੀ 'ਲਿਓ' ਤੱਕ ਕਈ ਸ਼ਾਨਦਾਰ ਫਿਲਮਾਂ ਆ ਰਹੀਆਂ ਹਨ।
Download ABP Live App and Watch All Latest Videos
View In Appਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੀ ਫਿਲਮ 'ਓਪਨਹਾਈਮਰ' ਦੁਨੀਆ ਦੀਆਂ ਬਿਹਤਰੀਨ ਫਿਲਮਾਂ 'ਚੋਂ ਇਕ ਹੈ। ਜੇਕਰ ਤੁਸੀਂ ਅਜੇ ਤੱਕ ਇਹ ਫਿਲਮ ਨਹੀਂ ਦੇਖੀ ਹੈ, ਤਾਂ ਹੁਣ ਤੁਸੀਂ ਇਸਨੂੰ OTT 'ਤੇ ਦੇਖ ਸਕਦੇ ਹੋ। ਇਹ ਫਿਲਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ 22 ਨਵੰਬਰ ਨੂੰ ਰਿਲੀਜ਼ ਹੋਵੇਗੀ।
ਵਿਜੇ ਥਲਾਪਤੀ ਦੀ ਫਿਲਮ 'ਲਿਓ' ਨੇ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕੀਤੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ 417 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਸੀ ਅਤੇ ਸਿਨੇਮਾਘਰਾਂ 'ਚ ਧਮਾਲ ਮਚਾਉਣ ਤੋਂ ਬਾਅਦ ਹੁਣ ਇਹ ਫਿਲਮ 16 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
'ਸਕੁਇਡ ਗੇਮ: ਦਿ ਚੈਲੇਂਜ' ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਹ 10-ਐਪੀਸੋਡ ਕੋਰੀਅਨ ਸੀਰੀਜ਼ 22 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
'ਦਿ ਕਰਾਊਨ ਸੀਜ਼ਨ 6' ਦੋ ਹਿੱਸਿਆਂ 'ਚ ਰਿਲੀਜ਼ ਹੋਣ ਜਾ ਰਹੀ ਹੈ। 4 ਐਪੀਸੋਡ ਦਾ ਪਹਿਲਾ ਭਾਗ 16 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਦੂਜਾ ਭਾਗ 14 ਦਸੰਬਰ ਨੂੰ ਰਿਲੀਜ਼ ਹੋਵੇਗਾ।
ਆਰ ਮਾਧਵਨ, ਕੇ ਕੇ ਮੈਨਨ, ਦਿਵਯੇਂਦੂ ਸ਼ਰਮਾ ਅਤੇ ਬਾਬਿਲ ਖਾਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਵੈੱਬ ਸੀਰੀਜ਼ 'ਦ ਰੇਲਵੇ ਮੈਨ - ਦਿ ਅਨਟੋਲਡ ਸਟੋਰੀ ਆਫ ਭੋਪਾਲ 1984' ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇਹ ਸੀਰੀਜ਼ 18 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।