ਸੁਫ਼ਨਿਆਂ ਦੇ ਮਹਿਲ ਜਿਹਾ ਪਰਿਨਿਤੀ ਚੋਪੜਾ ਦਾ Sea ਫੇਸਿੰਗ ਅਪਾਰਟਮੈਂਟ, ਦੇਖੋ ਖੂਬਸੂਰਤ ਤਸਵੀਰਾਂ
ਬਾਲੀਵੁੱਡ ਅਦਾਕਾਰਾ ਪਰਿਨਿਤੀ ਚੋਪੜਾ ਦਾ ਕਰੀਅਰ ਕਾਫੀ ਦਿਲਚਸਪ ਰਿਹਾ ਹੈ।। ਪਰਿਨਿਤੀ ਨੇ ਲੇਡੀਸ ਵਰਸਸ ਰਿਕੀ ਬਹਿਲ, ਇਸ਼ਕਜ਼ਾਦੇ, ਹੰਸੀ ਤੋ ਫਸੀ, ਮੇਰੀ ਪਿਆਰੀ ਬਿੰਦੂ ਜਿਹੀਆਂ ਕਈ ਫ਼ਿਲਮਾਂ ਕੀਤੀਆਂ ਹਨ। ਜਿੰਨ੍ਹਾਂ 'ਚ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਬਿਹਤਰੀਨ ਅਦਾਕਾਰ ਦੇ ਤੌਰ 'ਤੇ ਪਰਿਨਿਤੀ ਦੀਆਂ ਤਾਰੀਫਾਂ ਹੁੰਦੀਆਂ ਹਨ ਤੇ ਉੱਥੇ ਘਰ ਦੀ ਵੀ ਖੂਬ ਤਾਰੀਫ ਹੁੰਦੀ ਹੈ। ਆਓ ਇਕ ਨਜ਼ਰ ਪਾਉਂਦੇ ਹਾਂ ਪਰਿਨਿਤੀ ਦੇ ਸੁਫਨਿਆਂ ਦੇ ਮਹਿਲ ਯਾਨੀ ਘਰ ਦੀਆਂ ਤਸਵੀਰਾਂ।
Download ABP Live App and Watch All Latest Videos
View In Appਮੁੰਬਈ ਦੇ ਬਾਂਦਰਾ 'ਚ ਪਰਿਨਿਤੀ ਦਾ ਸੀ-ਫੇਸਿੰਗ ਘਰ ਹੈ। ਉਨ੍ਹਾਂ ਦਾ ਇਹ ਸ਼ਾਨਦਾਰ ਅਪਾਰਟਮੈਂਟ 3400 ਵਰਗ ਫੁੱਟ 'ਚ ਫੈਲਿਆ ਹੋਇਆ ਹੈ ਤੇ ਇਸ ਨੂੰ ਰਿਚਾ ਬਹਿਲ ਨੇ ਡਿਜ਼ਾਇਨ ਕੀਤਾ ਹੈ।
ਪਰਿਨਿਤੀ ਚੋਪੜਾ ਦੇ ਘਰ 'ਚ ਉਨ੍ਹਾਂ ਦੀਆਂ ਫ਼ਿਲਮਾਂ 'ਚ ਨਿਭਾਏ ਗਏ ਕਰੈਕਟਰਸ ਦੀ ਤਰ੍ਹਾਂ ਹੀ ਮਲਟੀ ਲੇਅਰ ਪਰਸਨੈਲਿਟੀ ਹੈ।
ਉਨ੍ਹਾਂ ਦੇ ਘਰ ਨੂੰ ਇਕ ਨਿਊਟ੍ਰਲ ਮੋਨੋਕ੍ਰੋਮ ਪੈਲੇਟ ਦੇ ਆਧਾਰ ਤੇ ਡਿਜ਼ਾਇਨ ਕੀਤਾ ਗਿਆ ਹੈ। ਲੱਕੜੀ ਦੀ ਸ਼ਾਨਦਾਰ ਫੋਲਰਿੰਗ ਘਰ ਦੇ ਰੰਗ ਟੈਕਸਚਰ ਨੂੰ ਕੰਪਲੀਮੈਂਟ ਕਰਦੇ ਹਨ।
ਫਰਸ਼ ਤੋਂ ਛੱਤ ਤਕ ਦੀਆਂ ਖਿੜਕੀਆਂ ਧੁੱਪ ਦਿੰਦੀਆਂ ਹਨ ਤੇ ਸ਼ਹਿਰ ਦਾ ਸਭ ਤੋਂ ਚੰਗਾ ਵਿਊ ਵੀ ਦਿੰਦੀਆਂ ਹਨ।
ਘਰ ਦਾ ਕਿਚਨ ਸਪੇਸ ਵੀ ਕਾਫੀ ਵੱਡਾ ਤੇ ਸ਼ਾਨਦਾਰ ਹੈ।
ਡਾਇਨਿੰਗ ਸਪੇਸ ਲਈ ਵੀ ਕਾਫੀ ਵੱਡੀ ਥਾਂ ਦਾ ਇਸਤੇਮਾਲ ਕੀਤਾ ਗਿਆ ਹੈ। ਜਿੱਥੇ ਵੱਡੀ ਟੇਬਲ ਰੱਖੀ ਗਈ ਹੈ। ਜ਼ਿਆਦਾਤਰ ਪਰਿਨਿਤੀ ਦੇ ਘਰ 'ਚ ਵੁੱਡ ਵਰਕ ਨਜ਼ਰ ਆਉਂਦਾ ਹੈ।
ਪਰਿਨਿਤੀ ਨੇ ਖੂਬਸੂਰਤੀ ਨਾਲ ਘਰ ਸਜਾਇਆ ਹੈ।
ਬਾਲਕਨੀਆ ਪਰਿਨਿਤੀ ਦੇ ਘਰ ਦੀਆਂ ਹਾਇਲਾਇਟਸ ਹਨ। ਬਾਲਕਨੀ ਤੋਂ ਸਨਰਾਇਜ਼ ਤੇ ਸਨਸੈਟ ਵਿਊ ਦੇਖਿਆ ਜਾ ਸਕਦਾ ਹੈ। ਇੱਥੋਂ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਵੀ ਦੇਖਿਆ ਜਾ ਸਕਦਾ ਹੈ।
ਪਰਿਨਿਤੀ ਨੇ ਆਪਣੇ ਲਿਵਿੰਗ ਰੂਮ ਨੂੰ ਬਲੈਕ ਐਂਡ ਵਾਈਟ ਟੋਨ ਦਿੱਤਾ ਹੈ। ਉੱਥੇ ਉਨ੍ਹਾਂ ਦਾ ਡ੍ਰਾਇੰਗ ਰੂਮ ਬੇਹੱਦ ਕੋਜ਼ੀ ਤੇ ਕੰਫਰਟੇਬਲ ਹੈ।
ਪਰਿਨਿਤੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਤਾਂ ਜ਼ਾਹਿਰ ਸੀ ਗੱਲ ਹੈ ਕਿ ਉਨ੍ਹਾਂ ਨੂੰ ਐਵਾਰਡਸ ਵੀ ਮਿਲਦੇ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਆਪਣੇ ਘਰ ਦੇ ਇਕ ਕੋਨੇ ਨੂੰ ਐਵਾਰਡਸ ਤੇ ਕਿਤਾਬਾਂ ਨਾਲ ਸਜਾਇਆ ਗਿਆ ਹੈ। ਵੈਸੇ ਪਰਿਨਿਤੀ ਕਾਫੀ ਪੜਾਕੂ ਕਿਸਮ ਦੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਘਰ 'ਚ ਢੇਰ ਸਾਰੀਆਂ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ।
ਪਰਿਨਿਤੀ ਦਾ ਘਰ ਡਿਜ਼ਾਇਨ ਕਰਨ ਵਾਲੀ ਡਿਜ਼ਾਇਨਰ ਰਿਚਾ ਬਹਿਲ ਨੇ ਵੋਗ ਇੰਡੀਆ ਨੇ ਦੱਸਿਆ ਸੀ ਕਿ ਪਰਿਨਿਤੀ ਸਾਦਗੀ ਤੇ ਸਟਾਇਲ ਦੇ ਨਾਲ ਇਕ ਘਰ ਚਾਹੁੰਦੀ ਸੀ। ਇਸ ਲਈ ਅਸੀਂ ਯੂਰਪੀਅਨ ਵੈਬਸਾਈਟਸ ਤੋਂ ਬਹੁਤ ਸਾਰੇ ਆਰਟਸ ਦਾ ਆਰਡਰ ਦਿੱਤਾ ਤੇ ਲੰਡਨ ਤੋਂ ਬਹੁਤ ਸਾਰੇ ਨਿੱਕ-ਨੈਕ ਖਰੀਦੇ।
- - - - - - - - - Advertisement - - - - - - - - -