Parmish Verma: ਜਦੋਂ ਪਰਮੀਸ਼ ਵਰਮਾ ਨਾਲ ਟਰੈਵਲ ਏਜੰਟ ਨੇ ਕੀਤਾ ਸੀ ਧੋਖਾ, 16 ਸਾਲਾਂ ਬਾਅਦ ਗਾਇਕ ਨੇ ਬਿਆਨ ਕੀਤਾ ਦਰਦ
ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਪਰਮੀਸ਼ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
Download ABP Live App and Watch All Latest Videos
View In Appਪਰਮੀਸ਼ ਵਰਮਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਕਿਵੇਂ ਏਜੰਟ ਨੇ ਉਸ ਨਾਲ ਧੋਖਾ ਕੀਤਾ ਸੀ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਇਸ ਮਸਲੇ 'ਤੇ ਮੈਂ ਹਾਲੇ ਤੱਕ ਕਿਸੇ ਨਾਲ ਬੁੱਕਲ ਸਾਂਝੀ ਨਹੀਂ ਕੀਤੀ, ਪਰ ਇਸ ਦੀ ਤਾਜ਼ਗੀ ਹਾਲੇ ਵੀ ਉਵੇਂ ਹੀ ਕਾਇਮ ਹੈ।
ਜਦੋਂ ਸਾਲ 2007 ਵਿੱਚ ਮੈਂ ਆਸਟਰੇਲੀਆ ਗਿਆ ਸੀ, ਤਾਂ ਮੈਂ ਵੀ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਮੁੰਡੇ ਕੁੜੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦਾ ਦਾਖਲਾ ਮਿਸਗਾਈਡ ਕਰਕੇ ਗਲਤ ਕੋਰਸ ਵਿੱਚ ਕਰ ਦਿੱਤਾ ਗਿਆ ਸੀ। ਨਤੀਜੇ ਵਜੋਂ ਮੇਰੀ ਜ਼ਿੰਦਗੀ ਦਾ ਇੱਕ ਸਾਲ ਵੀ ਖਰਾਬ ਹੋਇਆ ਅਤੇ ਹਜ਼ਾਰਾਂ ਡਾਲਰ ਦਾ ਨੁਕਸਾਨ ਵੀ।
ਮੈਨੂੰ ਲੱਗਿਆ ਕਿ ਚਲੋ ਇਹ ਤਾਂ ਪ੍ਰਵਾਸ ਦੀ ਆਪਣੀ ਫਿਤਰਤ ਹੈ। ਮਿਡਲ ਕਲਾਸ ਨਾਲ ਵਾਬਸਤਾ ਅਸੀਂ ਸਾਰੇ ਧੋਖੇ-ਧੱਕਿਆਂ ਨੂੰ ਆਪਣੀ ਹੋਣੀ ਮੰਨ ਲੈਂਦੇ ਹਾਂ।
ਮੈਂ ਇਹ ਨਹੀਂ ਕਹਿ ਰਿਹਾ ਕਿ ਟੀਨ ਏਜ ਵਿੱਚ ਮੈਂ ਕਿੱਥੇ ਜਾ ਰਿਹਾਂ ਤੇ ਕਿਹੋ ਜਿਹੇ ਵੀਜ਼ੇ 'ਤੇ ਜਾ ਰਿਹਾਂ। ਇਹ ਦੇਖਣਾ ਮੇਰੀ ਜ਼ਿੰਮੇਵਾਰੀ ਨਹੀਂ ਸੀ। ਆਖਰ ਅਸੀਂ ਆਪਣਾ ਬੀਜਿਆ ਹੀ ਤਾਂ ਵੱਢਣਾ ਹੁੰਦਾ ਹੈ, ਪਰ ਅੱਜ ਸੈਂਕੜੇ ਹੀ ਵਿੱਦਿਆਰਥੀਆਂ ਨੂੰ ਕੈਨੇਡਾ ਵਿੱਚੋਂ ਡੀਪੋਰਟ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਈਮਾਨਦਾਰੀ ਨਾਲ ਇਹ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਅੱਧਿਆਂ ਨਾਲੋਂ ਜ਼ਿਆਦਾ ਵਿੱਦਿਆਰਥੀਆਂ ਨੇ ਏਜੰਟਾਂ 'ਤੇ ਭਰੋਸਾ ਕਰ ਫੀਸ ਭਰੀ ਤੇ ਕਾਗਜ਼ਾਂ ਤੇ ਦਸਤਖਤ ਕੀਤੇ ਨੇ।
ਇਸ ਭਰੋਸੇ ਦੇ ਨਾਲ ਕਿ ਉਹ ਜੋ ਕਰ ਰਹੇ ਹਨ, ਉਹ ਆਪਣਾ ਕੰਮ ਈਮਾਨਦਾਰੀ ਨਾਲ ਕਰ ਰਹੇ ਹੋਣਗੇ। ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਸ਼ੱਕ ਦਾ ਲਾਭ (ਬੈਨੇਫਿੱਟ ਆਫ ਡਾਊਟ) ਦਿੰਦਿਆਂ ਇਨਸਾਫ ਦੇਣਾ ਚਾਹੀਦਾ ਹੈ। ਤਰਕ 'ਤੇ ਆਧਾਰਿਤ ਬਹਿਸ ਹਮੇਸ਼ਾ ਚੱਲਦੀ ਰਹੇਗੀ, ਪਰ ਸਾਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਇਹ ਸਾਰੇ ਨੌਜਵਾਨ ਮੁੰਡੇ ਕੁੜੀਆਂ ਬੱਚੇ ਹਨ, ਜਿਨ੍ਹਾਂ ਸਾਹਮਣੇ ਭਵਿੱਖ ਦੀਆਂ ਆਸਾਂ ਉਮੀਦਾਂ ਤੇ ਸੁਪਨਿਆਂ ਦਾ ਅਥਾਹ ਸਮੁੰਦਰ ਠਾਠਾਂ ਮਾਰ ਰਿਹਾ ਹੈ।'
ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਇਹ ਪੋਸਟ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ 'ਚ ਸ਼ੇਅਰ ਕੀਤੀ ਸੀ।
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਦਾ ਗਾਣਾ 'ਨੀ ਕੁੜੀਏ ਤੂੰ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਿਲਿਆ ਸੀ। ਪਰਮੀਸ਼ ਨੇ ਇਹ ਗਾਣਾ ਆਪਣੀ ਧੀ ਸਦਾ ਵਰਮਾ ਲਈ ਲਿਿਖਿਆ ਸੀ। ਗਾਣੇ 'ਚ ਪਰਮੀਸ਼ ਕੁੜੀਆਂ ਨੂੰ ਆਪਣੇ ਹੱਕਾਂ ਲਈ ਖੜਨਾ ਤੇ ਲੜਨਾ ਸਿਖਾ ਰਹੇ ਹਨ।