Afsana Khan: ਅਫਸਾਨਾ ਖਾਨ ਨੇ ਪਤੀ ਸਾਜ਼ ਦੇ ਜਨਮਦਿਨ ਨੂੰ ਇੰਝ ਬਣਾਇਆ ਦਿਲਚਸਪ, ਸ਼ੇਅਰ ਕੀਤੀਆਂ ਰੋਮਾਂਟਿਕ Pics
ਪੰਜਾਬੀ ਦੇ ਨਾਲ-ਨਾਲ ਅਫਸਾਨਾ ਖਾਨ ਨੇ ਕਈ ਹਿੰਦੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।
Download ABP Live App and Watch All Latest Videos
View In Appਦੱਸ ਦੇਈਏ ਕਿ ਅੱਜ ਅਫਸਾਨਾ ਖਾਨ ਆਪਣੇ ਪਤੀ ਸਾਜ਼ ਦਾ ਜਨਮਦਿਨ ਸੈਲਿਬ੍ਰੈਟ ਕਰ ਰਹੀ ਹੈ। ਇਸ ਮੌਕੇ ਗਾਇਕਾ ਨੇ ਆਪਣੇ ਪਤੀ ਨੂੰ ਦਿਲਚਸਪ ਤਰੀਕੇ ਨਾਲ ਵਧਾਈਆਂ ਦਿੱਤੀਆਂ ਹਨ।
ਦਰਅਸਲ, ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਨੂੰ ਸ਼ੇਅਰ ਕਰ ਗਾਇਕਾ ਨੇ ਖਾਸ ਕੈਪਸ਼ਨ ਲਿਖੀ ਹੈ।
ਅਫਸਾਨਾ ਨੇ ਪਤੀ ਸਾਜ਼ ਨਾਲ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, Happy birthday my Hubby @saajzofficial ❤️🧿 ਇਸ ਦੁਨੀਆਂ ਵਿੱਚ ਤੁਹਾਡੇ ਤੋਂ ਜ਼ਿਆਦਾ ਮੁੱਲ ਦੀ ਕੋਈ ਚੀਜ਼ ਨਹੀਂ ਹੈ, ਜਨਮਦਿਨ ਮੁਬਾਰਕ, ਪਤੀ।
ਗਾਇਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਗਾਤਾਰ ਕਮੈਂਟ ਕਰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ।
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅਫਸਾਨਾ ਜੀ ਜੋੜੀ ਹਮੇਸ਼ਾ ਸਲਾਮਤ ਰਹੇ...ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲਵ ਯੂ ਬੋਹਤ ਸਾਰਾ ❤️🙌 ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...