Amrit Amby: ਅੰਮ੍ਰਿਤ ਅੰਬੀ ਦਾ ਹੋਣ ਜਾ ਰਿਹਾ ਵਿਆਹ, ਜਾਣੋ ਕੌਣ ਹੈ ਪੰਜਾਬੀ ਅਦਾਕਾਰ ਦੀ ਪਤਨੀ ?
ਦੱਸ ਦੇਈਏ ਕਿ ਗੁਰਨਾਮ ਭੁੱਲਰ ਤੋਂ ਬਾਅਦ ਪੰਜਾਬੀ ਇੰਡਸਟਰੀ ਦਾ ਸਟਾਰ ਅੰਮ੍ਰਿਤ ਅੰਬੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਕਲਾਕਾਰ ਨੇ ਹਾਲ ਹੀ ਵਿੱਚ ਆਪਣੀ ਹੋਣ ਵਾਲੀ ਪਤਨੀ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਸੀ। ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅੰਮ੍ਰਿਤ ਅੰਬੀ ਨੂੰ ਵਧਾਈ ਦਿੱਤੀ ਜਾ ਰਹੀ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਬੀਤੇ ਦਿਨ ਅਦਾਕਾਰ ਵੱਲੋਂ ਆਪਣੀ ਮੰਗੇਤਰ ਨਾਲ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਨੂੰ ਸ਼ੇਅਰ ਕਰਦਿਆਂ ਅੰਮ੍ਰਿਤ ਅੰਬੀ ਨੇ ਲਿਖਿਆ, ਮੇਰੀ ਮਾਂ ਵਰਗੀ ❤️🫶🏼❤️...
ਅਦਾਕਾਰ ਵੱਲੋਂ ਸ਼ੇਅਰ ਕਰਦਿਆਂ ਹੀ ਇਹ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਤਸਵੀਰ ਉੱਪਰ ਕਮੈਂਟ ਕਰਦਿਆਂ ਸਾਰੰਗ ਸਿਕੰਦਰ ਨੇ ਲਿਖਿਆ, ਮੇਰਾ ਅਖਾੜਾ ਬੁੱਕ ਆ ਤੁਹਾਡੇ ਵਿਆਹ ਤੇ... ਇਸ ਤੋਂ ਇਲਾਵਾ ਅਦਾਕਾਰਾ ਰੂਪੀ ਗਿੱਲ ਨੇ ਲਿਖਦੇ ਹੋਏ ਕਿਹਾ ਹਾਏ ਰੱਬਾ...
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦੀ ਹੋਣ ਵਾਲੀ ਪਤਨੀ ਦਾ ਨਾਂਅ ਕਮਲ ਘੁਮਾਣ ਹੈ। ਉਨ੍ਹਾਂ ਦੀ ਇੰਸਟਾਗ੍ਰਾਮ ਬਾਓ ਦੀ ਗੱਲ ਕਰਿਏ ਤਾਂ ਉਨ੍ਹਾਂ ਇਸ ਵਿੱਚ (psychologist) ਮਨੋਵਿਗਿਆਨੀ ਅਤੇ ਫੈਸ਼ਨ ਡਿਜ਼ਾਈਨਰ ਲਿਖਿਆ ਹੈ।
ਦੱਸ ਦੇਈਏ ਕਿ ਵਿਆਹ ਦੀਆਂ ਤਿਆਰੀਆਂ ਨੂੰ ਲੈ ਕਲਾਕਾਰ ਦੇ ਘਰ ਖੂਬ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਡੀਜੇ ਨਾਈਟ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਹੈ।
ਕਾਬਿਲੇਗੌਰ ਹੈ ਕਿ ਅੰਮ੍ਰਿਤ ਅੰਬੀ ਨੇ ‘ਜ਼ੋਰਾ ਦਸ ਨੰਬਰੀਆ, ‘ਜ਼ੋਰਾ-2’, ‘ਕਿਸਮਤ-2’, ‘ਮੋਹ’, ‘ਹੈਟਰਜ਼’, ‘ਗੋਡੇ-ਗੋਡੇ ਚਾਅ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੱਸ ਦੇਈਏ ਕਿ ਹਾਲ ਹੀ ਵਿੱਚ ਅੰਮ੍ਰਿਤ ਅੰਬੀ ਫਿਲਮ ਗੋਡੇ ਗੋਡੇ ਚਾਅ ਅਤੇ ਜ਼ਿੰਦਗੀ ਜ਼ਿੰਦਾਬਾਦ ਵਿੱਚ ਵਿਖਾਈ ਦਿੱਤੇ ਸੀ।