AP Dhillon ਦੇ ਕੋਚੇਲਾ ਸ਼ੋਅ 'ਚ ਗਿਟਾਰ ਭੰਨਣ 'ਤੇ ਫੈਨਜ਼ ਦਾ ਫੁੱਟਿਆ ਗੁੱਸਾ, ਬੋਲੇ- 'ਇਹਨੂੰ ਤਾਂ ਸਾਜ਼ ਦੀ ਕਦਰ ਨਈਂ...'

AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।

AP Dhillon Coachella Guitar Smash Controversy

1/6
ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ। ਪਰ ਇਸ ਵਾਰ ਉਸਦੇ ਚਰਚਾ ਵਿੱਚ ਆਉਣ ਦੀ ਵਜ੍ਹਾ ਕੁਝ ਹੋਰ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ 'ਚ ਪਰਫਾਰਮ ਕਰਦਾ ਨਜ਼ਰ ਆਇਆ। ਪਰ ਇਸ ਦੌਰਾਨ ਉਸਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ।
2/6
ਦਰਅਸਲ, ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਫੈਨਜ਼ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਉੱਪਰ ਨਾਅਰੇ ਲਗਾ ਰਹੇ ਹਨ।
3/6
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕਮੈਂਟ ਕੀਤੇ ਜਾ ਰਹੇ ਹਨ।
4/6
ਇਸ ਤੋਂ ਇਲਾਵਾ ਏਪੀ ਢਿੱਲੋਂ ਦੇ ਗਿਟਾਰ ਭੰਨਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰ ਰਿਹਾ ਹੈ। ਪਰ ਉਸ ਦੌਰਾਨ ਦਿਲਜੀਤ ਦੇ ਨਾਂਅ ਤੇ ਏਪੀ ਢਿੱਲੋਂ ਦੀ ਇਸ ਹਰਕਤ ਉੱਪਰ ਪ੍ਰਸ਼ੰਸਕ ਵੀ ਹੈਰਾਨ ਹਨ।
5/6
ਇਨ੍ਹਾਂ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੰਗੀਤ ਦੇ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੀ ਦਾ, ਤਾਹੀਂ ਤਾ ਸਾਲਿਓ ਆਟੋਟਿਊਨ ਸਿੰਗਰ ਹੋ ਤੁਸੀ...
6/6
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨੂੰ ਤਾ ਆਪਣੇ ਸਾਜ ਦੀ ਹੀ ਕਦਰ ਹੈਨੀ ਜਿਸ ਨਾਲ ਇਹਨੂੰ ਰੋਟੀ ਮਿਲਦੀ ਆ 😢... ਇਸ ਤਰ੍ਹਾਂ ਗਾਇਕ ਦੀ ਹਰ ਕੋਈ ਸਖਤ ਨਿੰਦਾ ਕਰ ਰਿਹਾ ਹੈ।
Sponsored Links by Taboola