AP Dhillon: ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੇ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕੈਪਸ਼ਨ 'ਚ ਲਿਖਿਆ- 'With Me'
ਏਪੀ ਢਿੱਲੋਂ ਦਾ ਨਾਂਅ ਪਹਿਲਾ ਖੁਸ਼ੀ ਕਪੂਰ ਨਾਲ ਜੋੜੀਆ ਜਾ ਰਿਹਾ ਸੀ। ਗਾਇਕ ਨੇ ਸਾਰੀਆਂ ਅਫਵਾਹਾਂ ਉੱਪਰ ਵਿਰਾਮ ਲਗਾਉਂਦੇ ਹੋਏ ਕਿਸੇ ਹੋਰ ਨਾਲ ਆਪਣੀਆਂ ਖਾਸ ਅਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਉੱਪਰ ਵਿਰਾਮ ਲਗਾ ਦਿੱਤਾ।
Download ABP Live App and Watch All Latest Videos
View In Appਦਰਅਸਲ, ਏਪੀ ਢਿੱਲੋਂ ਖੁਸ਼ੀ ਕਪੂਰ ਨਹੀਂ ਬਲਿਕ ਬਨੀਤਾ ਸੰਧੂ ਨੂੰ ਡੇਟ ਕਰ ਰਹੇ ਹਨ। ਗਾਇਕ ਨੇ ਨਵੇਂ ਗੀਤ ਵਿਦ ਯੂ ਰਾਹੀਂ ਆਪਣੀ ਗਰਲਫ੍ਰੈਂਡ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ।
ਇਸ ਵਿਚਾਲੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚਾਲੇ ਬਨੀਤਾ ਸੰਧੂ ਨੇ ਕੁਝ ਹੋਰ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਰੋਮਾਂਟਿਕ ਤਸਵੀਰਾਂ...
ਦੱਸ ਦੇਈਏ ਕਿ ਬਨੀਤਾ ਸੰਧੂ ਪੇਸ਼ੇ ਤੋਂ ਇੱਕ ਅਦਾਕਾਰਾ ਹੈ। ਜਦੋਂ ਤੋਂ ਏਪੀ ਢਿੱਲੋਂ ਨਾਲ ਉਸ ਨੂੰ ਆਪਣੀ ਗਰਲਫ੍ਰੈਂਡ ਵਜੋਂ ਪ੍ਰਸ਼ੰਸਕਾਂ ਸਾਹਮਣੇ ਪੇਸ਼ ਕੀਤਾ ਹੈ ਉਹ ਉਦੋਂ ਤੋ ਹੀ ਸੁਰਖੀਆਂ ਵਿੱਚ ਆ ਗਈ ਹੈ।
ਬਨੀਤਾ ਵੱਲ਼ੋਂ ਸਾਂਝੀਆਂ ਕੀਤੀਆ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਕਪਲ ਨੂੰ ਹਰ ਕੋਈ ਬੇਹੱਦ ਪਸੰਦ ਕਰ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਏਪੀ ਢਿੱਲੋਂ ਸੁਤੰਤਰਤਾ ਦਿਵਸ ਮੌਕੇ ਤਿਰੰਗੇ ਦੇ ਕੱਪੜੇ ਪਹਿਨਣ ਤੇ ਵੀ ਟ੍ਰੋਲ ਹੋਏ। ਦੱਸ ਦੇਈਏ ਕਿ ਟ੍ਰੋਲ ਹੋਣ ਤੋਂ ਬਾਅਦ ਏਪੀ ਢਿੱਲੋਂ ਨੇ ਤਿਰੰਗੇ ਵਾਲੇ ਜੁੱਤੇ ਪਾ ਕੇ ਇਹ ਪੋਸਟ ਡਿਲੀਟ ਕਰ ਦਿੱਤੀ। ਪਰ ਉਦੋਂ ਤੱਕ ਨੇਟੀਜ਼ਨਸ ਨੇ ਇਸ ਦੇ ਸਕਰੀਨਸ਼ਾਟ ਲੈ ਕੇ ਇਸ ਨੂੰ ਵਾਇਰਲ ਕਰ ਦਿੱਤਾ ਅਤੇ ਹੁਣ ਤੱਕ ਉਹ ਉਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਟ੍ਰੋਲ ਕਰ ਰਹੇ ਹਨ।
ਫਿਲਹਾਲ ਏਪੀ ਢਿੱਲੋਂ ਇਨ੍ਹੀਂ ਦਿਨੀਂ ਮੁੰਬਈ ਵਿੱਚ ਫਿਲਮੀ ਸਿਤਾਰਿਆਂ ਨਾਲ ਦੇਖੇ ਜਾ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਨੂੰ ਰਣਵੀਰ ਸਿੰਘ ਅਤੇ ਸਲਮਾਨ ਖਾਨ ਨਾਲ ਵੇਖਿਆ ਗਿਆ।