Babbu Maan: ਬੱਬੂ ਮਾਨ ਦੀ ਕੋ-ਸਟਾਰ ਦੀ ਬਾਲ-ਬਾਲ ਬੱਚੀ ਜਾਨ, ਇਸ ਖਤਰਨਾਕ ਬੀਮਾਰੀ ਨਾਲ ਰਹੀ ਸੀ ਜੂਝ

Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਅਜਿਹਾ ਖੁਲਾਸਾ ਕੀਤਾ ਹੈ। ਜਿਸ ਨੂੰ ਜਾਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ।

Punjabi Actress

1/5
ਦਰਅਸਲ, ਬੱਬੂ ਮਾਨ ਦੇ ਨਾਲ ਫ਼ਿਲਮ ‘ਹਸ਼ਰ’ ‘ਚ ਨਜ਼ਰ ਆ ਚੁੱਕੀ ਅਦਾਕਾਰਾ ਗੁਰਲੀਨ ਨੇ ਸੋਸ਼ਲ ਮੀਡੀਆ ਉੱਪਰ ਅਜਿਹਾ ਪੋਸਟ ਸ਼ੇਅਰ ਕੀਤਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਹਰ ਕੋਈ ਹੈਰਾਨ ਹੈ।
2/5
ਦਰਅਸਲ, ਅਦਾਕਾਰਾ ਗੁਰਲੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ‘ਮੈਂ ਦੁਨੀਆ ਦੀ ਹਰ ਸਮੱਸਿਆ ਨੂੰ ਆਪਣੇ ਘਰ ਦੀ ਨੈਚੂਰਲ ਡਾਇਟ ਨਾਲ ਠੀਕ ਕਰਦੀ ਹਾਂ।
3/5
ਜਿਸ ‘ਚ ਅਨਿਯਮਿਤ ਪੀਰੀਅਡਸ, ਹਾਰਮੋਨਲ ਅਨਿਯਮਿਤਾ, ਚਿਹਰੇ ‘ਤੇ ਆਉਣ ਵਾਲੇ ਵਾਲ, ਪਿਗਮੀਟੇਸ਼ਨ, ਪ੍ਰੈਗਨੇਂਸੀ ਡਾਇਟ, ਡਾਈਬੀਟੀਜ਼, ਥਾਈਰਾਈਡ, ਬੈਕ ਪੇਨ, ਬ੍ਰੇਨ ਟਿਊਮਰ ਅਤੇ ਵਾਲਾਂ ਦਾ ਡਿੱਗਣਾ ਸਣੇ ਸਭ ਸਮੱਸਿਆਵਾਂ ਹੱਲ ਕੀਤੀਆਂ ਹਨ। ਰੱਬ ਨੇ ਸਾਨੂੰ ਸਭ ਕੁਝ ਦਿੱਤਾ ਜੋ ਸਾਡੇ ਘਰ ਹੀ ਹੈ।
4/5
ਇਸ ਤੋਂ ਇਲਾਵਾ ਅਦਾਕਾਰਾ ਆਪਣੀ ਫਿੱਟਨੈੱਸ ਦੇ ਵੀਡੀਓ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿੰਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
5/5
ਇਸ ਪੋਸਟ ਰਾਹੀਂ ਹੀ ਅਦਾਕਾਰਾ ਨੇ ਖੁਲਾਸਾ ਕਰ ਲਿਖਿਆ ਸੀ ਕਿ ‘ਇਹ ਹੈ ਮੇਰੀ ਡਾਇਟ। ਜਿਸ ਦੇ ਨਾਲ ਮੈਂ ਬ੍ਰੇਨ ਟਿਊਮਰ ਵਰਗੀ ਸਮੱਸਿਆ ਠੀਕ ਕੀਤੀ ਆ। ਨੈਚੂਰਲ ਘਰ ਦੀ ਡਾਈਟ ਨਾਲ’। ਅਦਾਕਾਰਾ ਅਕਸਰ ਪ੍ਰਸ਼ੰਸਕਾਂ ਨਾਲ ਕਈ ਘਰੇਲੂ ਤਰੀਕੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਰਾਹੀਂ ਘਰ ਵਿੱਚ ਮੌਜੂਦ ਚੀਜ਼ਾ ਨਾਲ ਹੀ ਖੁਦ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
Sponsored Links by Taboola