Kulhad Pizza Couple: ਕੁੱਲ੍ਹੜ ਪੀਜ਼ਾ ਕਪਲ 'ਤੇ ਉੱਠੇ ਵੱਡੇ ਸਵਾਲ, ਦੁਕਾਨ ਤੇ ਔਰਤ ਨੇ ਪਹੁੰਚ ਕੀਤਾ ਜ਼ਬਰਦਸਤ ਹੰਗਾਮਾ
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇੱਕ ਔਰਤ ਦਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਉਸਨੇ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚ ਖੂਬ ਹੰਗਾਮਾ ਕੀਤਾ। ਹਾਲਾਂਕਿ ਉਸ ਔਰਤ ਵੱਲੋਂ ਪੁਲਿਸ ਦਾ ਕਹਿਣਾ ਵੀ ਨਹੀਂ ਮੰਨਿਆ ਗਿਆ, ਆਖਿਰ ਵਿੱਚ ਉਸਨੂੰ ਪੁਲਿਸ ਉੱਥੋਂ ਖੁਦ ਆਪਣੇ ਨਾਲ ਲੈ ਗਈ।
Download ABP Live App and Watch All Latest Videos
View In AppOn Punjab ਫੇਸਬੁੱਕ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚੀ ਔਰਤ ਦਾ ਨਾਂਅ ਵਨੀਤ ਕੌਰ ਦੱਸਿਆ ਜਾ ਰਿਹਾ ਹੈ, ਜੋ ਕਿ ਪਹਿਲਾਂ ਵੀ ਵਿਵਾਦਾਂ ਵਿੱਚ ਆ ਰਹਿ ਚੁੱਕੀ ਹੈ।
ਦੱਸ ਦੇਈਏ ਕਿ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ ਤੇ ਪਹੁੰਚ ਵਨੀਤ ਕੌਰ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੀ ਅਸ਼ਲੀਲ ਵੀਡੀਓ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਉਸਦਾ ਕਹਿਣਾ ਕੀ ਸਹਿਜ ਅਰੋੜਾ ਦੀ ਮਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਥੇ 70 ਪ੍ਰਤੀਸ਼ਤ ਲੋਕ ਅਜਿਹੇ ਕੁਕਰਮ ਕਰਦੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ, ਕਿ ਉਹ ਇਸ ਤਰ੍ਹਾਂ ਕਿਵੇਂ ਉਲਟਾ ਸਿੱਧਾ ਬੋਲ ਸਕਦੀ ਹੈ। ਹਾਲਾਂਕਿ ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਧਿਕਾਰੀ ਵੱਲ਼ੋਂ ਵੀ ਵਨੀਤ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਨ੍ਹਾਂ ਪਤੀ ਅਤੇ ਪਤਨੀ ਵਿਚਾਲੇ ਹੋਇਆ। ਜੇਕਰ ਉਨ੍ਹਾਂ ਨੂੰ ਕੋਈ ਬਲੈਕਮੇਲ ਕਰਦਾ ਹੋਵੇ ਉਸ ਨੂੰ ਗਲਤ ਗਿਣਿਆ ਜਾਂਦਾ। ਬਾਕੀ ਕਾਨੂੰਨ ਮੁਤਾਬਕ ਸਾਰੀ ਪ੍ਰਕਿਰਿਆ ਚੱਲ ਰਹੀ ਹੈ। ਤੁਹਾਨੂੰ ਇੱਥੇ ਆ ਕੇ ਹੰਗਾਮਾ ਕਰਨ ਦੀ ਜ਼ਰੂਰਤ ਨਹੀਂ। ਅੱਗੇ ਤੁਸੀ ਵੀ ਵੇਖੋ ਇਹ ਵੀਡੀਓ...
ਜਾਣਕਾਰੀ ਮੁਤਾਬਕ ਵਾਇਰਲ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਮਹਿਲਾ ਦੀ ਕਰੀਬੀ ਸਹੇਲੀ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ ਪਰ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਉੱਪਰ ਥਾਣਾ ਡਵੀਜ਼ਨ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਕੁੱਲ੍ਹੜ ਪੀਜ਼ਾ ਕਪਲ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਉਸਨੂੰ ਇੱਕ ਔਰਤ ਵੱਲੋਂ ਵਾਇਰਲ ਕੀਤਾ ਗਿਆ। ਜਿਸਦਾ ਕਾਲਪਨਿਕ ਨਾਂਅ ਸੋਨੀਆ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜਾਂਚ-ਪੜਤਾਲ ਜਾਰੀ ਹੈ।