Bunty Bains: ਬੰਟੀ ਬੈਂਸ ਅੱਜ ਮਨਾ ਰਹੇ ਪਤਨੀ ਦਾ ਜਨਮਦਿਨ, ਅਮਨਪ੍ਰੀਤ ਲਈ ਬੋਲੇ ਇਹ ਰੋਮਾਂਟਿਕ ਸ਼ਬਦ

Bunty Bains on Wife Amanpreet Birthday: ਪਾਲੀਵੁੱਡ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ, ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।

Bunty Bains on Wife Amanpreet Birthday

1/6
ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਪ੍ਰੋਜੈਕਟ ਅਤੇ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
2/6
ਇਸ ਵਿਚਾਲੇ ਕਲਾਕਾਰ ਵੱਲੋਂ ਇੱਕ ਖਾਸ ਪੋਸਟ ਆਪਣੀ ਪਤਨੀ ਅਮਨਪ੍ਰੀਤ ਬੈਂਸ ਦੇ ਨਾਂਅ ਸ਼ੇਅਰ ਕੀਤੀ ਗਈ ਹੈ। ਦਰਅਸਲ, ਅੱਜ ਬੰਟੀ ਬੈਂਸ ਆਪਣੀ ਪਤਨੀ ਅਮਨਪ੍ਰੀਤ ਦਾ ਜਨਮਦਿਨ ਮਨਾ ਰਿਹਾ ਹੈ।
3/6
ਉਨ੍ਹਾਂ ਵੱਲੋਂ ਆਪਣੀ ਪਤਨੀ ਲਈ ਰੋਮਾਂਟਿਕ ਪੋਸਟ ਸ਼ੇਅਰ ਕਰ ਕੈਪਸ਼ਨ ਵਿੱਚ ਖਾਸ ਸ਼ਬਦ ਲਿੱਖੇ ਗਏ ਹਨ। ਉਨ੍ਹਾਂ ਪਤਨੀ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਪ੍ਰੀਤ, ਛੱਡਿਆ ਨੀਂ ਜੀਹਨੇ ਮੇਰਾ ਹੱਥ ਫੜ੍ਹਕੇ, ਕੱਟੀ ਐ struggle ਵੀ ਨਾਲ ਖੜ੍ਹਕੇ...
4/6
ਬੰਟੀ ਬੈਂਸ ਦੀ ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰਿਆਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ। ਇਸ ਉੱਪਰ ਅਦਾਕਾਰਾ ਨੀਰੂ ਬਾਜਵਾ ਨੇ ਕਮੈਂਟ ਕਰ ਲਿਖਿਆ, Happy Birthday 🥳...
5/6
ਇਸ ਤੋਂ ਇਲਾਵਾ ਅਦਾਕਾਰਾ ਅਤੇ ਗਾਇਕਾ ਪਰੀ ਪੰਧੇਰ ਨੇ ਕਮੈਂਟ ਕਰ ਵਧਾਈ ਦਿੰਦੇ ਹੋਏ ਲਿਖਿਆ, ਹੈਪੀ ਬਰਥ੍ਡੇ ਭਾਬੀ ਜੀ, ਮੋਟੋ...
6/6
ਕਾਬਿਲੇਗ਼ੌਰ ਹੈ ਕਿ ਬੰਟੀ ਬੈਂਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਜੁੜੀਆਂ ਹਰ ਅਪਡੇਟਸ ਆਪਣੇ ਫ਼ੈਨਜ਼ ਨਾਲ ਸ਼ੇਅਰ ਜ਼ਰੂਰ ਕਰਦੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਦਾ ਹੈ। ਫਿਲਹਾਲ ਕਲਾਕਾਰ ਇਨ੍ਹੀਂ ਦਿਨੀਂ ਨਵੇਂ ਗੀਤ ਰੇਸ਼ਮੀ ਰੁਮਾਲ ਨੂੰ ਲੈ ਸੁਰਖੀਆਂ ਵਿੱਚ ਹਨ। ਕਲਾਕਾਰ ਵੱਲੋਂ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ।
Sponsored Links by Taboola