ਦੇਵ ਖਰੌੜ ਦੀ ਫਿਲਮ 'Daakuan Da Munda 2' ਨੂੰ ਮਿਲੀ ਨਵੀਂ ਰਿਲੀਜ਼ ਡੇਟ

Dev_Kharoud_1_(5)

1/9
'Daakuan Da Munda 2': 2022 ਹਰ ਮਹੀਨੇ ਰਿਲੀਜ਼ ਹੋਣ ਵਾਲੀਆਂ ਕਈ ਪੰਜਾਬੀ ਫਿਲਮਾਂ ਨਾਲ ਪੂਰੀ ਤਰ੍ਹਾਂ ਪੈਕਡ ਹੈ। ਨਵੀਆਂ ਫਿਲਮਾਂ ਤੋਂ ਇਲਾਵਾ, ਪਹਿਲਾਂ ਐਲਾਨੀਆਂ ਫਿਲਮਾਂ ਨੂੰ ਵੀ ਰੀਨਿਊ ਕੀਤਾ ਜਾ ਰਿਹਾ ਹੈ ਤੇ ਨਵੀਆਂ ਰਿਲੀਜ਼ ਤਾਰੀਖਾਂ ਮਿਲ ਰਹੀਆਂ ਹਨ। ਉਨ੍ਹਾਂ 'ਚੋਂ ਇੱਕ ਹੈ ਦੇਵ ਖਰੌੜ ਸਟਾਰਰ 'ਡਾਕੂਆਂ ਦਾ ਮੁੰਡਾ 2'।
2/9
'ਡਾਕੂਆਂ ਦਾ ਮੁੰਡਾ 2' ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ ਨੂੰ ਪਹਿਲਾਂ ਕਈ ਰਿਲੀਜ਼ ਡੇਟਸ ਮਿਲ ਚੁੱਕੀਆਂ ਹਨ ਤੇ ਪ੍ਰਸ਼ੰਸਕ ਹੁਣ ਫਿਲਮ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
3/9
ਇਸ ਲਈ ਫਿਲਮ ਦੇ ਨਿਰਮਾਤਾਵਾਂ ਨੇ ਫਰੈਸ਼ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਦੇਵ ਖਰੋੜ ਦੀ ਇਹ ਪੰਜਾਬੀ ਫਿਲਮ 27 ਮਈ 2022 ਨੂੰ ਰਿਲੀਜ਼ ਹੋ ਰਹੀ ਹੈ।
4/9
ਕੋਰੋਨਾ ਮਹਾਂਮਾਰੀ ਨੇ ਮਨੋਰੰਜਨ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਉਦਯੋਗ ਨੇ ਬ੍ਰੇਕ ਲਗਾ ਦਿੱਤੀ ਸੀ ਜਿਸ ਕਰਕੇ ਕਿਸੇ ਨੂੰ ਨਹੀਂ ਪਤਾ ਸੀ ਕਿ ਸਿਨੇਮਾਘਰ ਕਦੋਂ ਖੁੱਲ੍ਹਣ ਜਾ ਰਹੇ ਹਨ। 'ਡਾਕੂਆਂ ਦਾ ਮੁੰਡਾ' ਪਹਿਲਾਂ 23 ਜੁਲਾਈ 2021 ਨੂੰ ਰਿਲੀਜ਼ ਹੋਣਾ ਸੀ ਪਰ ਸਪੱਸ਼ਟ ਕਾਰਨਾਂ ਕਰਕੇ ਇਸ ਨੂੰ 2022 ਵਿੱਚ ਰਿਲੀਜ਼ ਕਰਨ ਲਈ ਧੱਕ ਦਿੱਤਾ ਗਿਆ।
5/9
ਫਿਰ ਇਸ ਫਿਲਮ ਨੂੰ 4 ਮਾਰਚ 2022 ਤੇ ਫਿਰ ਇਸੇ ਸਾਲ 13 ਮਈ ਨੂੰ ਰਿਲੀਜ਼ ਕਰਨ ਲਈ ਸੈੱਟ ਕੀਤਾ ਗਿਆ ਸੀ। ਹਾਲਾਂਕਿ, ਇਹ ਠੀਕ ਨਹੀਂ ਹੋਇਆ ਤੇ ਹੁਣ ਡਾਕੂਆਂ ਦਾ ਮੁੰਡਾ ਦੇ ਸੀਕਵਲ ਦੀ ਫਰੈਸ਼ ਰਿਲੀਜ਼ ਡੇਟ 27 ਮਈ 2022 ਹੈ।
6/9
ਦੱਸ ਦਈਏ ਕਿ ਦੇਵ ਖਰੋੜ ਦੀ ਬੇਹੱਦ ਪਸੰਦੀਦਾ ਫਿਲਮ ਡਾਕੂਆਂ ਦਾ ਮੁੰਡਾ ਦਾ ਅਧਿਕਾਰਤ ਸੀਕਵਲ ਮਈ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ ਤੇ ਫਿਲਮ ਦੀ ਐਕਟਰਸ ਵਲੋਂ ਜ਼ਿਕਰ ਕੀਤੇ ਕੈਪਸ਼ਨ ਮੁਤਾਬਕ ਇਸ ਦਾ ਟੀਜ਼ਰ ਅਪ੍ਰੈਲ ਵਿੱਚ ਰਿਲੀਜ਼ ਹੋਵੇਗਾ।
7/9
ਮੰਗਾ ਸਿੰਘ ਅੰਟਾਲ ਦੀ ਜੀਵਨੀ 'ਤੇ ਆਧਾਰਤ ਇਸ ਫਿਲਮ 'ਚ ਜਪਜੀ ਖਹਿਰਾ ਤੇ ਦੇਵ ਖਰੌੜ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ।
8/9
ਫਿਲਮ ਦੀ ਡਬਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਝਲਕ ਟੀਮ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ। ਡਾਕੂਆਂ ਦਾ ਮੁੰਡਾ 2 ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਵਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ ਦੇਵ ਖਰੌੜ ਮੁੱਖ ਭੂਮਿਕਾ ਵਿੱਚ ਹਨ, ਜਿਨ੍ਹਾਂ ਨੇ ਫਿਲਮ ਦੀ ਪਹਿਲੇ ਪਾਰਟ ਵਿੱਚ ਵੀ ਲੀਡ ਰੋਲ ਨਿਭਾਇਆ।
9/9
ਜਪਜੀ ਤੇ ਦੇਵ ਤੋਂ ਇਲਾਵਾ, ਇਸ ਵਿੱਚ ਨਿਸ਼ਾਨ ਭੁੱਲਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਅਤੇ ਹੋਰ ਸਹਾਇਕ ਕਿਰਦਾਰ ਹਨ।
Sponsored Links by Taboola