Ranjit Bawa: ਰਣਜੀਤ ਬਾਵਾ ਨੂੰ ਅਜਿਹੇ ਹਾਲ 'ਚ ਵੇਖ ਬੋਲੇ ਫੈਨਜ਼- 'ਵਾਹਿਗੁਰੂ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ'

Ranjit Bawa on Weight Loss: ਪੰਜਾਬੀ ਗਾਇਕ ਰਣਜੀਤ ਬਾਵਾ ਇੰਨੀ ਦਿਨੀ ਆਪਣੇ ਕਿਸੇ ਪ੍ਰੋਜੈਕਟ ਨੂੰ ਲੈ ਸੁਰਖੀਆਂ ਵਿੱਚ ਨਹੀਂ ਹਨ। ਸਗੋਂ ਆਪਣੇ ਘਟਾਏ ਹੋਏ ਬਾਰ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ।

Ranjit Bawa on Weight Loss

1/6
ਪੰਜਾਬੀ ਗਾਇਕ ਰਣਜੀਤ ਬਾਵਾ ਦਾ ਅਜਿਹਾ ਲੁੱਕ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ "ਹੱਡੀਆਂ" ਦੀ ਪੰਡ ਕਹਿਣਾ ਸ਼ੁਰੂ ਕਰ ਦਿੱਤਾ ਹੈ।
2/6
ਦਰਅਸਲ, ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕਲਾਕਾਰ ਦਾ ਘਟਿਆ ਭਾਰ ਵੇਖ ਪ੍ਰਸ਼ੰਸਕ ਵੀ ਚਿੰਤਿਤ ਹੋ ਗਏ।
3/6
ਕਲਾਕਾਰ ਨੇ ਤਸਵੀਰਾਂ ਸ਼ੇਅਰ ਕਰ ਲਿਖਿਆ, ਆਹ ਸਾਰਾ ਖਾਣਾ ਲੱਗਾ, ਐਵੇਂ ਨਾ ਕਹੀ ਜਾਓ ਲਿਸਾ ਹੋ ਗਿਆ, ਵੈਸੇ ਭਾਰ ਘੱਟ ਕਰਿਆ ਕਿਸੇ ਪ੍ਰੋਜੈਕਟ ਲਈ ਅਤੇ ਇਸ ਨੂੰ ਫਿੱਟ ਹੋਣਾ ਕਹਿੰਦੇ ਆ...ਤੁਸੀ ਵੀ ਚੰਗਾ ਖਾਓ, ਕਸਰਤ ਕਰੋ ਅਤੇ ਟੈਸ਼ਨ ਨਾ ਲਓ... ਲਵ ਯੂ ਆੱਲ...
4/6
ਹਾਲਾਂਕਿ ਕਲਾਕਾਰ ਨੇ ਆਪਣਾ ਇੰਨਾ ਜ਼ਿਆਦਾ ਭਾਰ ਕਿਉਂ ਘਟਾਇਆ ਹੈ, ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਆਪਣੇ ਫੈਨਜ਼ ਨਾਲ ਸ਼ੇਅਰ ਨਹੀਂ ਕੀਤੀ। ਇਸ ਦੇ ਨਾਲ ਹੀ ਕਲਾਕਾਰ ਨੇ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਕਲਾਕਾਰ ਫਾਸਟ ਫੂਡ਼ ਖਾਂਦੇ ਹੋਏ ਨਜ਼ਰ ਆ ਰਿਹਾ ਹੈ।
5/6
ਰਣਜੀਤ ਬਾਵਾ ਦਾ ਇਹ ਅੰਦਾਜ਼ ਵੇਖ ਪ੍ਰਸ਼ੰਸਕ ਵੀ ਹੈਰਾਨ ਹਨ। ਗਾਇਕ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰ ਕਹਿ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਾਹਿਗੁਰੂ ਤੰਦਰੁਸਤ ਬਖਸ਼ੇ ਮਿਹਰ ਭਰਿਆ ਹੱਥ ਰੱਖੇ...
6/6
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋ ਮਰਜ਼ੀ ਖਾ ਲਓ ਤੁਸੀ ਕਿਹੜਾ ਮੋਟੇ ਹੋਣਾ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਓਹ ਭਰਾਵਾ.. ਫਰਾਈਜ਼ ਐਂਡ ਫਾਸਟ ਫੂਡ ਕਦੋ ਤੋ 'ਹੈਲਥੀ ਫੂਡ' ਵਾਲੀ ਸ਼੍ਰੇਣੀ ਵਿੱਚ ਆ ਗਿਆ 😂😂
Sponsored Links by Taboola