Diljit Dosanjh: ਦਿਲਜੀਤ ਦੋਸਾਂਝ ਨੇ Edmonton ਸ਼ੋਅ ਦੌਰਾਨ ਕੀਲੇ ਫੈਨਜ਼, ਲੁੱਕ ਵੇਖ ਯੂਜ਼ਰਸ ਬੋਲੇ- 'King of Punjab'

Diljit Dosanjh Edmonton show: ਦਿਲਜੀਤ ਦੋਸਾਂਝ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਸੁਰੀਲੇ ਗਾਇਕ ਵੀ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਵਿਦੇਸ਼ੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ।

Diljit Dosanjh Edmonton show

1/6
ਦੱਸ ਦੇਈਏ ਕਿ ਵੈਨਕੁਵਰ ਦੇ ਬੀਸੀ ਪਲੇਸ ਵਿੱਚ 54 ਹਜ਼ਾਰ ਦਰਸ਼ਕਾਂ ਸਾਹਮਣੇ ਜਲਵਾ ਦਿਖਾਉਣ ਤੋਂ ਬਾਅਦ ਦਿਲਜੀਤ ਨੇ ਐਡਮਿੰਟਨ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ।
2/6
ਦਿਲਜੀਤ ਨੇ ਆਪਣੇ ਐਡਮਿੰਟਨ ਸ਼ੋਅ ਦੀਆਂ ਕਈ ਝਲਕੀਆਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਸਾਂਝੀਆਂ ਕੀਤੀਆਂ ਹਨ।
3/6
ਗਾਇਕੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਦਾ ਲੁੱਕ ਵੀ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰ ਰਿਹਾ ਹੈ। ਕਲਾਕਾਰ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ।
4/6
ਇੱਕ ਯੂਜ਼ਰ ਨੇ ਦਿਲਜੀਤ ਦੀਆ ਤਸਵੀਰਾਂ ਉੱਪਰ ਕਮੈਂਟ ਕਰ ਲਿਖਿਆ, ਕਿੰਗ ਆਫ ਪੰਜਾਬ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਜੱਟ ਤਾਂ ਸਿਰੇ ਦੀ ਖੁੱਤੀ ਚੀਜ਼ ਏ ...
5/6
ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਪੱਗ ਦਾ ਸਟਾਈਲ ਕਾੱਪੀ ਕਰਨ ਨੂੰ ਲੈ ਟਿੱਪਣੀ ਕੀਤੀ ਹੈ।
6/6
ਉਨ੍ਹਾਂ ਕਿਹਾ ਕਿ ਮੇਰੀ ਪੱਗ ਦਾ ਇਹ ਸਟਾਈਲ 2001 ਵਿੱਚ ਰਿਲੀਜ਼ ਹੋਏ ਗੱਭਰੂ ਗਾਣੇ ਦਾ ਹੈ। ਫਿਲਹਾਲ ਮੀਕਾ ਦੇ ਬਿਆਨ ਉੱਪਰ ਦਿਲਜੀਤ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
Sponsored Links by Taboola