Diljit Dosanjh: ਦਿਲਜੀਤ ਦੋਸਾਂਝ ਪ੍ਰਾਈਵੇਟ ਪਾਰਟੀ 'ਚ ਪਰਫਾਰਮ ਕਰਨ ਲਈ ਲੈਂਦੇ ਕਿੰਨੀ ਰਕਮ ? ਫੀਸ ਜਾਣ ਉੱਡ ਜਾਣਗੇ ਹੋਸ਼
ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਦੀ ਹਰ ਐਲਬਮ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ। ਅੱਜ ਅਸੀ ਤੁਹਾਨੂੰ ਦਿਲਜੀਤ ਬਾਰੇ ਇੱਕ ਖਾਸ ਗੱਲ ਦੱਸਣ ਜਾ ਰਹੇ ਹਾਂ ਕਿ ਆਖਿਰ ਇਹ ਕਲਾਕਾਰ ਪ੍ਰਾਈਵੇਟ ਪਾਰਟੀਆਂ ਵਿੱਚ ਪਰਫਾਰਮ ਕਰਨ ਲਈ ਕਿੰਨੀ ਫੀਸ ਵਸੂਲਦਾ ਹੈ। ਡੀਐਨਏ ਦੀ ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਆਪਣੇ ਇੱਕ ਨਿੱਜੀ ਪਰਫਾਰਮ ਲਈ ਕਰੀਬ 4 ਕਰੋੜ ਰੁਪਏ ਚਾਰਜ ਕਰਦਾ ਹੈ।
Download ABP Live App and Watch All Latest Videos
View In Appਹਾਲ ਹੀ 'ਚ ਦਿਲਜੀਤ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਅਨੰਤ ਨੇ ਕਲਾਕਾਰ ਨੂੰ 20 ਮਿੰਟ ਵਾਧੂ ਪਰਫਾਰਮ ਕਰਨ ਲਈ ਵੀ ਕਿਹਾ ਸੀ। ਹਾਲਾਂਕਿ, ਗਾਇਕ ਨੇ ਇਸ ਸਮਾਗਮ ਲਈ ਪਰਫਾਰਮ ਕਰਨ ਲਈ ਕਿੰਨੀ ਰਕਮ ਵਸੂਲ ਕੀਤੀ, ਇਸ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਲਗਭਗ 4 ਕਰੋੜ ਰੁਪਏ ਹੀ ਫੀਸ ਵਸੂਲੇਗਾ।
ਇਸ ਵਿਚਾਲੇ ਹਾਲ ਹੀ 'ਚ ਦਿਲਜੀਤ ਨੇ ਹਾਲੀਵੁੱਡ ਸਿੰਗਰ ਐਡ ਸ਼ਿਰੀਨ ਦੇ ਨਾਲ ਇਕ ਕੰਸਰਟ 'ਚ ਵੀ ਪਰਫਾਰਮ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਅਤੇ ਹਾਲੀਵੁੱਡ ਗਾਇਕਾ ਵਿਚਾਲੇ ਹੋਈ ਜੁਗਲਬੰਦੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਸਮਾਗਮ ਵਿੱਚ ਦਿਲਜੀਤ ਨੇ ਇੱਕ ਅੰਤਰਰਾਸ਼ਟਰੀ ਗਾਇਕ ਨਾਲ ਪੰਜਾਬੀ ਗੀਤ ਗਾਇਆ।
ਪਿਛਲੇ ਸਾਲ, ਦਿਲਜੀਤ ਨੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਗਲੋਬਲ ਸੰਗੀਤ ਤਿਉਹਾਰਾਂ ਵਿੱਚੋਂ ਇੱਕ, ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਕੇ ਇਤਿਹਾਸ ਰਚਿਆ ਸੀ। ਉਸਦੇ ਪਾਵਰ-ਪੈਕ ਸੈੱਟ ਦੀ ਬੋਰਡ ਭਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਹੋਈ ਸੀ। ਅਮਰੀਕਨ ਡੀਜੇ ਡਿਪਲੋ ਨੇ ਵੀ ਉਸਦੀ ਤਾਰੀਫ਼ ਵਿੱਚ ਇੱਕ ਗੀਤ ਗਾਇਆ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਦਿਲਜੀਤ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ 'ਚ ਉਹ ਪਰਿਣੀਤੀ ਚੋਪੜਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਦਿਲਜੀਤ ਦੀ ਤੱਬੂ, ਕ੍ਰਿਤੀ ਸੈਨਨ ਅਤੇ ਕਰੀਨਾ ਕਪੂਰ ਸਟਾਰਰ ਫਿਲਮ ਦ 'ਕਰੂ' ਦਾ ਨਵਾਂ ਗੀਤ ਵੀ ਰਿਲੀਜ਼ ਹੋਇਆ ਹੈ। ਦਿਲਜੀਤ ਨੇ 90 ਦੇ ਦਹਾਕੇ ਦੇ ਇਸ ਮਸ਼ਹੂਰ ਗੀਤ ਨੂੰ ਰੀਕ੍ਰਿਏਟ ਕੀਤਾ ਹੈ।
ਦਿਲਜੀਤ ਫਿਲਮ 'ਰੰਨਾ 'ਚ ਧੰਨਾ' ਵਿੱਚ ਵਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨੂੰ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਸਕ੍ਰੀਨ ਸ਼ੇਅਰ ਕਰਦੇ ਹੋਏ ਵੇਖਿਆ ਜਾਏਗਾ।