Diljit Dosanjh: ਦਿਲਜੀਤ ਦੋਸਾਂਝ ਨਵੇਂ ਸਾਲ ਦੇ ਸਵਾਗਤ ਲਈ ਤਿਆਰ, ਪੋਸਟ ਸ਼ੇਅਰ ਕਰ ਬੋਲੇ- ਆਖਰੀ ਪੋਸਟ 2023...

Diljit Dosanjh New Year 2024 Celebration: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ।

Diljit Dosanjh New Year 2024 Celebration

1/7
ਦੋਸਾਂਝਾਵਾਲੇ ਦੀ ਖਾਸ ਗੱਲ ਇਹ ਹੈ ਕਿ ਉਹ ਨਾ ਸਿਰਫ਼ ਪੰਜਾਬੀ, ਹਿੰਦੀ ਬਲਕਿ ਹਾਲੀਵੁੱਡ ਤੱਕ ਆਪਣੇ ਦਮ ਤੇ ਵੱਖਰੀ ਪਛਾਣ ਬਣਾ ਚੁੱਕਿਆ ਹੈ। ਜੀ ਹਾਂ, ਉਸ ਨੂੰ ਹਾਲੀਵੁੱਡ ਸਿਤਾਰਿਆਂ ਨਾਲ ਵੀ ਗਾਇਕੀ ਦਾ ਹੁਨਰ ਦਿਖਾਉਂਦੇ ਹੋਏ ਵੇਖਿਆ ਜਾ ਚੁੱਕਾ ਹੈ।
2/7
ਦਿਲਜੀਤ ਆਪਣੇ ਪ੍ਰਸ਼ੰਸਕਾਂ ਨਾਲ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਤੋਂ ਇਲਾਵਾ ਨਵੇਂ ਪ੍ਰੋਜੈਕਟ ਦੀ ਜਾਣਕਾਰੀ ਸ਼ੇਅਰ ਕਰਦਾ ਰਹਿੰਦਾ ਹੈ। ਇਸ ਵਿਚਾਲੇ ਦਿਲਜੀਤ ਵੱਲੋਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
3/7
ਦਰਅਸਲ, ਦਿਲਜੀਤ ਵੱਲੋਂ ਇਸ ਸਾਲ ਦੀ ਆਖਰੀ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਬਲੈਕ ਕਲਰ ਦੇ ਕੁੜਤੇ, ਪੱਗ ਵਿੱਚ ਕਮਾਲ ਦੇ ਲੱਗ ਰਹੇ ਹਨ।
4/7
ਦਿਲਜੀਤ ਦਾ ਇਹ ਲੁੱਕ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਇੱਕ ਯੂਜ਼ਰ ਨੇ ਦਿਲਜੀਤ ਦੀ ਤਾਰੀਫ ਵਿੱਚ ਲਿਖਿਆ, ਕਾਲਾ ਕੁੜਤਾ ਤੇ ਕਾਲੀ ਪੱਗ❤️ ਨਿਰੀ ਅੱਗ...
5/7
ਇਸ ਤੋਂ ਇਲਾਵਾ ਦੂਜੇ ਯੂਜ਼ਰ ਨੇ ਦਿਲਜੀਤ ਦੀ ਲੁੱਕ ਲਈ ਕਮੈਂਟ ਕਰਦੇ ਹੋਏ ਕਿਹਾ, ਗੱਲਬਾਤ ਯੈਸ ਐ... ਅਤੇ ਕੱਪੜੇ ਪ੍ਰੈਸ ਐ...
6/7
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਅਪਕਮਿੰਗ ਫਿਲਮ ਜੱਟ ਐਂਡ ਜੂਲੀਅਟ 3 ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਸ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਨੀਰੂ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ।
7/7
ਦਿਲਜੀਤ ਅਤੇ ਨੀਰੂ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਫਿਲਮ 28 ਜੂਨ 2024 ਨੂੰ ਰਿਲੀਜ਼ ਹੋਏਗੀ।
Sponsored Links by Taboola