Amar Singh Chamkila: ਅਮਰ ਸਿੰਘ ਚਮਕੀਲਾ ਨਾਲ ਜੁੜੀ ਹਰ ਯਾਦ ਨੂੰ ਤਾਜ਼ਾ ਕਰ ਰਹੇ ਦਿਲਜੀਤ ਦੋਸਾਂਝ, ਇਨ੍ਹਾਂ ਤਸਵੀਰਾਂ ਨੇ ਖਿੱਚਿਆ ਧਿਆਨ
Amar Singh Chamkila Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਾਵਾਲਾ ਲਗਾਤਾਰ ਫਿਲਮ ਦੀ ਪ੍ਰਮੋਸ਼ਨ ਵਿੱਚ ਜੁੱਟਿਆ ਹੋਇਆ ਹੈ।
Amar Singh Chamkila Diljit Dosanjh
1/6
ਇਸ ਵਿਚਾਲੇ ਕਲਾਕਾਰ ਵੱਲੋਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੇ ਜਾ ਰਹੇ ਹਨ।
2/6
ਇਨ੍ਹਾਂ ਤਸਵੀਰਾਂ ਰਾਹੀਂ ਕਲਾਕਾਰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ।
3/6
ਦਿਲਜੀਤ ਦੋਸਾਂਝ ਵੱਲੋਂ ਫਿਲਮ ਚਮਕੀਲਾ ਦੇ ਸੈੱਟ ਤੋਂ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਚਮਕੀਲੇ ਨਾਲ ਜੁੜੀ ਹਰ ਥਾਂ ਨੇ ਇੱਕ ਵਾਰ ਫਿਰ ਮਰਹੂਮ ਗਾਇਕ ਦੀਆਂ ਯਾਦਾਂ ਨੂੰ ਜ਼ਿੰਦਾ ਕਰ ਦਿੱਤਾ ਹੈ।
4/6
ਦਿਲਜੀਤ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਚਮਕੀਲਾ ਦੇ ਲੁੱਕ ਵਿੱਚ ਉਨ੍ਹਾਂ ਕਲਾਕਾਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
5/6
ਪ੍ਰਸ਼ੰਸਕਾਂ ਵੱਲੋਂ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇਸ ਫਿਲਮ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
6/6
ਦੱਸ ਦੇਈਏ ਕਿ ਦਿਲਜੀਤ ਸਣੇ ਪਰਿਣੀਤੀ ਚੋਪੜਾ ਇਸ ਫਿਲਮ ਵਿੱਚ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏਗੀ। ਇਹ ਫਿਲਮ ਨੈਟਫਲਿਕਸ ਉੱਪਰ 12 ਅਪ੍ਰੈਲ ਨੂੰ ਰਿਲੀਜ਼ ਹੋਏਗੀ। ਜਿਸਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 06 Apr 2024 10:05 AM (IST)