Diljit Dosanjh: ਦਿਲਜੀਤ ਦੋਸਾਂਝ ਕਿਸ ਦੀਆਂ ਯਾਦਾਂ 'ਚ ਹੋਏ ਕੈਦ, ਬੋਲੇ- 'ਆਪਣੇ ਆਪ ਨੂੰ ਭੁੱਲ ਜਾਵਾ, ਕੀ ਤੇਰਾ ਚੇਤਾ ਹੀ ਰਹਿ ਜਾਏ'
ਦੱਸ ਦੇਈਏ ਕਿ ਕਲਾਕਾਰ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਪ੍ਰਸ਼ੰਸਕਾਂ ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਉਹ ਕੁਦਰਤ ਨਾਲ ਸਮਾਂ ਬਿਤਾਉਂਦੇ ਹੋਏ ਦਿਖਾਈ ਦੇ ਰਹੇ ਹਨ।
Download ABP Live App and Watch All Latest Videos
View In Appਜੀ ਹਾਂ, ਦਿਲਜੀਤ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਹ ਲਗਾਤਾਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
ਇਸ ਵਿਚਾਲੇ ਕਲਾਕਾਰ ਵੱਲੋਂ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਦਿਲਜੀਤ ਦੋਸਾਂਝ ਨੇ ਲਿਖਿਆ, 'ਆਪਣੇ ਆਪ ਨੂੰ ਭੁੱਲ ਜਾਵਾ, ਕੀ ਤੇਰਾ ਚੇਤਾ ਹੀ ਰਹਿ ਜਾਏ'...
ਦਰਅਸਲ, ਇਹ ਲਾਈਨਾਂ ਦਿਲਜੀਤ ਦੋਸਾਂਝ ਵੱਲੋਂ ਕੁਦਰਤ ਦੇ ਨਜ਼ਾਰੇ ਮਾਣਦੇ ਹੋਏ ਲਿਖਿਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਦਿਲਜੀਤ ਧਿਆਨ ਲਗਾਏ ਬੈਠੇ ਹਨ। ਜਿਸਦੇ ਕੈਪਸ਼ਨ ਵਿੱਚ ਉਨ੍ਹਾਂ ਰੱਬ ਨੂੰ ਚੇਤੇ ਰੱਖਣ ਦੀ ਗੱਲ ਕਹੀ ਹੈ।
ਕਾਬਿਲੇਗੌਰ ਹੈ ਕਿ ਦਿਲਜੀਤ ਹਾਲ ਹੀ ਵਿੱਚ ਗੋਆ ਵਿੱਚ ਛੁੱਟੀਆਂ ਦਾ ਆਨੰਦ ਲੈਂਦੇ ਹੋਏ ਦਿਖਾਈ ਦਿੱਤੇ ਸੀ। ਇਸ ਦੌਰਾਨ ਉਹ ਸੜਕਾਂ ਉੱਪਰ ਆਪਣੀ ਟੀਮ ਨਾਲ ਐਕਟਿਵਾ ਚਲਾਉਂਦੇ ਹੋਏ ਦਿਖਾਈ ਦਿੱਤੇ।
ਦਿਲਜੀਤ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਪ੍ਰਸ਼ੰਸਕਾਂ ਵਿੱਚ ਲਗਾਤਾਰ ਐਕਟਿਵ ਰਹਿੰਦੇ ਹਨ।
ਵਰਕਫਰੰਟ ਦੀ ਗੱਲ਼ ਕਰਿਏ ਤਾਂ ਦਿਲਜੀਤ ਬਹੁਤ ਜਲਦ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਣਗੇ। ਇਹ ਫਿਲਮ ਨੈਟਫਲਿਕਸ ਉੱਪਰ ਰਿਲੀਜ਼ ਕੀਤੀ ਜਾਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।