Diljit Dosanjh: ਦਿਲਜੀਤ ਦੋਸਾਂਝ ਫੁੱਲ ਵੇਚਦੇ ਆਏ ਨਜ਼ਰ, ਫੈਨਜ਼ ਕਮੈਂਟ ਕਰ ਬੋਲੇ- 'ਕਿੰਨਾ ਸੋਹਣਾ ਮੁੰਡਾ'

Diljit Dosanjh Pics: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਆਪਣੀ ਅਦਾਕਾਰੀ ਅਤੇ ਗਾਇਕੀ ਦੇ ਚੱਲਦੇ ਅਕਸਰ ਪ੍ਰਸ਼ੰਸਕਾਂ ਵਿਚਾਲੇ ਛਾਏ ਰਹਿੰਦੇ ਹਨ। ਉਨ੍ਹਾਂ ਦੇ ਮਸਤੀ ਭਰੇ ਅੰਦਾਜ਼ ਤੇ ਵੀ ਫੈਨਜ਼ ਆਪਣਾ ਦਿਲ ਹਾਰਦੇ ਹਨ।

Continues below advertisement

Diljit Dosanjh

Continues below advertisement
1/8
ਦਰਅਸਲ, ਦਿਲਜੀਤ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਆਪਣਾ ਹਾਸਾ ਨਹੀਂ ਰੋਕ ਪਾਉਂਦੇ।
2/8
ਹਾਲਾਂਕਿ ਕਈ ਤਸਵੀਰਾਂ ਅਤੇ ਵੀਡੀਓ ਵਿੱਚ ਦਿਲਜੀਤ ਦੀ ਸਾਦਗੀ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
3/8
ਦਰਅਸਲ, ਦੋਸਾਂਝਾਵਾਲਾ ਆਪਣੀ ਫਿਲਮ 'ਦ ਕਰੂ' ਦੀ ਸ਼ੂਟਿੰਗ 'ਚ ਵਿਅਸਤ ਚੱਲ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ।
4/8
ਦੱਸ ਦੇਈਏ ਕਿ ਦਿਲਜੀਤ ਨੂੰ ਮੁੰਬਈ ਦੀਆਂ ਸੜਕਾਂ ਤੇ ਕਦੇ ਸਬਜ਼ੀ ਖਰੀਦਦੇ ਅਤੇ ਕਦੇ ਫੁੱਲ ਵੇਚਦੇ ਹੋਏ ਵੇਖਿਆ ਜਾ ਰਿਹਾ ਹੈ। ਕਲਾਕਾਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
5/8
ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਕਿੰਨਾ ਸੋਹਣਾ ਮੁੰਡਾ'...
Continues below advertisement
6/8
ਇਸ ਤੋਂ ਇਲਾਵਾ ਦਿਲਜੀਤ ਦੀ ਸਾਦਗੀ ਫੈਨਜ਼ ਦਾ ਮਨ ਮੋਹ ਰਹੀ ਹੈ। ਜਿਸ ਉੱਪਰ ਹਰ ਕੋਈ ਆਪਣਾ ਦਿਲ ਹਾਰ ਰਿਹਾ ਹੈ।
7/8
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ 4 ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਉਹ ਇੰਨੀਂ ਦਿਨੀਂ 'ਦ ਕਰੂ' ਦੀ ਸ਼ੂਟਿੰਗ ਕਰ ਰਹੇ ਹਨ।
8/8
ਇਸ ਤੋਂ ਇਲਾਵਾ ਇਸ ਸਾਲ ਦਿਲਜੀਤ ਦੀਆਂ 'ਜੱਟ ਐਂਡ ਜੂਲੀਅਟ 3', 'ਚਮਕੀਲਾ' ਤੇ 'ਰੰਨਾਂ 'ਚ ਧੰਨਾ' ਵਰਗੀਆਂ ਫਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ।
Sponsored Links by Taboola