Gurnam Bhullar: ਗੁਰਨਾਮ ਭੁੱਲਰ ਦੇ ਵਿਆਹ 'ਚ ਹਰਭਜਨ ਮਾਨ ਨੇ ਲਾਈਆਂ ਰੌਣਕਾਂ, ਸਾਹਮਣੇ ਆਈਆਂ ਤਸਵੀਰਾਂ

Harbhajan mann song Gurnam Bhullar Wedding: ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।

Harbhajan mann song Gurnam Bhullar Wedding

1/6
ਇਹੀ ਨਹੀਂ ਭੁੱਲਰ ਬੇਹੱਦ ਉਮਦਾ ਐਕਟਰ ਵੀ ਹੈ। ਉਸ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਦੇਸ਼ ਦੇ ਨਾਲ-ਨਾਲ ਗੁਰਨਾਮ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਖੂਬ ਮਨੋਰੰਜਨ ਕਰ ਰਿਹਾ ਹੈ।
2/6
ਦੱਸ ਦੇਈਏ ਕਿ ਪੰਜਾਬੀ ਗਾਇਕ ਨੇ ਗੁੱਪ ਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਜਿਸਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਤੁਸੀ ਵੀ ਇਨ੍ਹਾਂ ਉੱਪਰ ਮਾਰੋ ਇੱਕ ਨਜ਼ਰ...
3/6
ਦੱਸ ਦੇਈਏ ਕਿ ਗੁਰਨਾਮ ਭੁੱਲਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਕਈ ਤਸਵੀਰਾਂ ਅਤੇ ਵੀਡੀਓ ਵਿੱਚ ਤੁਸੀ ਗੁਰਨਾਮ ਨੂੰ ਵੇਖ ਸਕਦੇ ਹੋ।
4/6
ਇਸਦੇ ਨਾਲ ਹੀ ਗੁਰਨਾਮ ਕਈ ਵੀਡੀਓ ਵਿੱਚ ਆਪਣੀ ਪਤਨੀ ਲਈ ਗੀਤ ਗਾਉਂਦੇ ਹੋਏ ਵੀ ਵਿਖਾਈ ਦੇ ਰਹੇ ਹਨ। ਇਨ੍ਹਾਂ ਵੀਡੀਓਜ਼ ਨੂੰ ਵੇਖ ਜਿੱਥੇ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ, ਉੱਥੇ ਹੀ ਲੋਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
5/6
ਜੇਕਰ ਗੁਰਨਾਮ ਭੁੱਲਰ ਦੀ ਗੱਲ ਕਰਿਏ ਤਾਂ ਪੰਜਾਬੀ ਗਾਇਕ ਵੱਲੋਂ ਹਾਲੇ ਤੱਕ ਇਸਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਉੱਪਰ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪਰ ਤਸਵੀਰਾਂ ਅਤੇ ਵੀਡੀਓਜ਼ ਨੂੰ ਵੇਖ ਇਹ ਕਿਹਾ ਜਾ ਸਕਦਾ ਹੈ ਕਿ ਉਹ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਹਾਲਾਂਕਿ ਇਹ ਕਿਸੇ ਵੀ ਸ਼ੂਟਿੰਗ ਦਾ ਹਿੱਸਾ ਨਹੀਂ ਲੱਗ ਰਿਹਾ।
6/6
ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਬਹੁਤ ਜਲਦ ਫਿਲਮ ਪਰਿੰਦੇ ਵਿੱਚ ਵਿਖਾਈ ਦੇਣ ਵਾਲੇ ਹਨ। ਇਸ ਫਿਲਮ ਵਿੱਚ ਰੂਪੀ ਗਿੱਲ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣ ਵਾਲੀ ਹੈ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।
Sponsored Links by Taboola