Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਨੂੰ ਵੇਖ ਗੁੱਸੇ 'ਚ ਆਏ ਫੈਨਜ਼, ਰੋਮਾਂਟਿਕ ਤਸਵੀਰਾਂ 'ਤੇ ਕੱਢਿਆ ਗਾਲ੍ਹਾਂ
ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਹਰ ਪਾਸੇ ਛਾਏ ਹੋਏ ਹਨ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਦਰਅਸਲ, ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਗੁਰੂ ਰੰਧਾਵਾ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ। ਵੀਡੀਓ 'ਚ ਸ਼ਹਿਨਾਜ਼ ਨੂੰ ਗੁਰੂ ਨੇ ਆਪਣੀ ਪਿੱਠ 'ਤੇ ਚੁੱਕ ਰੱਖਿਆ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਰੰਗ ਤੇਰੇ ਚੇਹਰੇ ਦਾ, ਦੁਨੀਆ ਤੋ ਵਖਰਾ ਏ, ਸਨਰਾਈਜ਼ ਅਤੇ ਐਲਬਮ ਜ਼ੀ ਥਿੰਗ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਵੇਗਾ #Sunrise #ShehnaazGil #GurRandhawa'
ਵੀਡੀਓ 'ਚ ਸ਼ਹਿਨਾਜ਼ ਬਲੈਕ ਹੂਡੀ 'ਚ ਮੈਚਿੰਗ ਸ਼ਾਰਟਸ ਦੇ ਨਾਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ, ਗੁਰੂ, ਕਾਲੇ ਰੰਗ ਦੀ ਪੈਂਟ ਅਤੇ ਮੈਚਿੰਗ ਕਰੌਕਸ ਦੇ ਨਾਲ ਭੂਰੇ ਰੰਗ ਦੀ ਹੂਡੀ ਵਿੱਚ ਸਮਾਰਟ ਲੱਗ ਰਿਹਾ ਹੈ। ਹਾਲਾਂਕਿ ਇਹ ਵੀਡੀਓ ਉਸ ਦੀ ਆਉਣ ਵਾਲੀ ਮਿਊਜ਼ਿਕ ਐਲਬਮ ਦਾ ਹਿੱਸਾ ਲੱਗ ਰਿਹਾ ਹੈ, ਪਰ ਇਸ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ।
ਹਾਲਾਂਕਿ ਕੁਝ ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਅਤੇ ਗੁਰੂ ਦਾ ਇਹ ਵੀਡੀਓ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ। ਨੇਟਿਜ਼ਨਸ ਨੇ ਸ਼ਹਿਨਾਜ਼ 'ਤੇ ਬੁਰੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁੱਛਿਆ ਕਿ ਕੀ ਉਹ ਸਿਧਾਰਥ ਸ਼ੁਕਲਾ ਨੂੰ ਭੁੱਲ ਗਈ ਹੈ।
ਇਕ ਨੇ ਟਿੱਪਣੀ ਕਰ ਲਿਖਿਆ, 'ਜੇਕਰ ਇਹ ਦੋਵੇਂ ਇਕੱਠੇ ਹੁੰਦੇ ਹਨ, ਤਾਂ ਮੇਰਾ ਥੋੜਾ ਦਿਲ ਟੁੱਟ ਜਾਂਦਾ ਹੈ, ਪਰ ਤੁਹਾਡੇ ਲਈ ਖੁਸ਼ ਹਾਂ... ਇੱਕ ਨੇ ਕਿਹਾ, 'ਕਿਸ-ਕਿਸ ਨਾਲ ਮੂਵਔਨ ਕਰੇਗੀ ?' ਕੁਝ ਹੀ ਸਮੇਂ ਦੇ ਅੰਦਰ, ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਟ੍ਰੋਲਰਾਂ 'ਤੇ ਨਿਸ਼ਾਨਾ ਸਾਧਿਆ ਅਤੇ ਕਰਾਰਾ ਜਵਾਬ ਦਿੱਤਾ।