Himanshi Khurana: ਹਿਮਾਂਸ਼ੀ ਖੁਰਾਣਾ ਨੇ ਰੱਖੜੀ ਮੌਕੇ ਅਪਣਾਇਆ ਇਹ ਲੁੱਕ, ਖੂਬਸੂਰਤ ਤਸਵੀਰਾਂ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ

Himanshi Khurana Rakhi look : ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਹੁਨਰ ਦੇ ਨਾਲ-ਨਾਲ ਖੂਬਸੂਰਤ ਅੰਦਾਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ।

Himanshi Khurana Rakhi look

1/6
ਦੱਸ ਦੇਈਏ ਕਿ ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਓਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਫਿਲਮੀ ਸਿਤਾਰਿਆਂ ਨੇ ਵੀ ਆਪਣੇ ਭੈਣ-ਭਰਾਵਾਂ ਨੂੰ ਰੱਖੜੀਆਂ ਬੰਨੀਆਂ।
2/6
ਇਸ ਵਿਚਾਲੇ ਹਿਮਾਂਸ਼ੀ ਖੁਰਾਣਾ ਨੇ ਆਪਣਾ ਰੱਖੜੀ ਲੁੱਕ ਪ੍ਰਸ਼ੰਸਕਾਂ ਦਾ ਨਾਲ ਸਾਂਝਾ ਕੀਤਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਦੀਆਂ ਅਦਾਵਾਂ ਦੇਖ ਪ੍ਰਸ਼ੰਸਕ ਵੀ ਦੀਵਾਨੇ ਹੋ ਰਹੇ ਹਨ।
3/6
ਹਿਮਾਂਸ਼ੀ ਖੁਰਾਣਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਰਕਸ਼ਾ ਬੰਧਨ...
4/6
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣੇ ਪਿਆਰ ਦੀ ਬਰਸਾਤ ਕਰ ਰਹੇ ਹਨ। ਉਹ ਹਾਰਟ ਇਮੋਜ਼ੀ ਸ਼ੇਅਰ ਕਰ ਆਪਣਾ ਪਿਆਰ ਲੁੱਟਾ ਰਹੇ ਹਨ।
5/6
ਇਸ ਵਿਚਾਲੇ ਹਿਮਾਂਸ਼ੀ ਦੀ ਤਸਵੀਰ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਰੱਖੜੀ ਮੌਕੇ ਇਹ ਤਸਵੀਰਾਂ ਲਗਾਉਣੀਆਂ ਜ਼ਰੂਰੀ ਸੀ ਕੀ...
6/6
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੂੰ ਪਿੰਡ ਦੀ ਭੂਆ ਗੀਤ ਵਿੱਚ ਵੇਖਿਆ ਗਿਆ। ਦੱਸ ਦੇਈਏ ਕਿ ਇਹ ਗੀਤ ਫਿਲਮ ਚੀਤਾ ਸਿੰਘ ਦਾ ਹੈ। ਅਦਾਕਾਰ ਪ੍ਰਿੰਸ ਕੰਵਲਜੀਤ ਸਟਾਰਰ ਇਹ ਫਿਲਮ 1 ਸਤੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
Sponsored Links by Taboola