Himanshi Khurana: ਹਿਮਾਂਸ਼ੀ ਵੱਲੋਂ ਆਸਿਮ ਨਾਲ ਬ੍ਰੇਕਅੱਪ ਦੇ ਬਿਆਨ ਨੂੰ ਲੈ ਭੱਖਿਆ ਵਿਵਾਦ, ਅਦਾਕਾਰਾ ਨੇ ਸਫਾਈ 'ਚ ਚੈਟ ਦਾ ਸਕ੍ਰੀਨਸ਼ੌਟ ਕੀਤਾ ਸ਼ੇਅਰ
ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। 6 ਦਸੰਬਰ ਨੂੰ ਇੱਕ ਪੋਸਟ ਰਾਹੀਂ ਉਸ ਨੇ ਦੱਸਿਆ ਸੀ ਕਿ ਉਹ ਅਤੇ ਆਸਿਮ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਸਨ। ਅੱਜ ਸਿੰਗਰ ਨੇ ਐਕਸ ਅਕਾਊਂਟ 'ਤੇ ਆਪਣੀ ਅਤੇ ਆਸਿਮ ਦੀ ਚੈਟ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਆਪਣਾ ਅਕਾਊਂਟ ਡੀਐਕਟੀਵੇਟ ਕਰ ਦਿੱਤਾ।
Download ABP Live App and Watch All Latest Videos
View In Appਦਰਅਸਲ, ਹਿਮਾਂਸ਼ੀ ਖੁਰਾਣਾ ਨੇ ਆਪਣੇ ਐਕਸ ਅਕਾਊਂਟ 'ਤੇ ਆਪਣੇ ਅਤੇ ਆਸਿਮ ਰਿਆਜ਼ ਵਿਚਾਲੇ ਹੋਈ ਚੈਟ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਸੀ, ਜਿਸ 'ਚ ਉਹ ਦੋਵੇਂ ਦੁਨੀਆ ਨੂੰ ਆਪਣੇ ਬ੍ਰੇਕਅੱਪ ਦੀ ਵਜ੍ਹਾ ਦੱਸ ਰਹੇ ਸਨ।
ਇਸ ਦੇ ਨਾਲ ਹੀ ਹਿਮਾਂਸ਼ੀ ਨੇ ਲਿਖਿਆ ਸੀ - 'ਇਹ ਕਲੀਅਰ ਕਰਨ ਲਈ ਮੇਰਾ ਆਖਰੀ ਅਤੇ ਫਾਈਨਲ ਸਟੇਟਮੈਂਟ ਹੈ ਕਿ ਮੈਂ ਇਕ ਧਰਮ ਨਿਰਪੱਖ ਵਿਅਕਤੀ ਹਾਂ, ਇਸ ਲਈ ਮੈਂ ਕਿਸੇ ਧਰਮ ਦਾ ਅਪਮਾਨ ਨਹੀਂ ਕਰ ਰਹੀ ਹਾਂ। ਮੈਂ ਸਿਰਫ ਆਪਣਾ ਧਰਮ ਚੁਣਿਆ ਹੈ।
ਹਿਮਾਂਸ਼ੀ ਖੁਰਾਣਾ ਨੇ ਅੱਗੇ ਲਿਖਿਆ- 'ਮੈਂ ਨਹੀਂ ਚਾਹੁੰਦੀ ਕਿ ਤੁਹਾਡੇ 'ਚੋਂ ਕੋਈ ਵੀ ਬ੍ਰੇਕਅੱਪ ਲਈ ਉਸ 'ਤੇ ਦੋਸ਼ ਲਗਾਵੇ ਅਤੇ ਮੈਂ ਇਹ ਵੀ ਚਾਹੁੰਦੀ ਹਾਂ ਕਿ ਤੁਹਾਡੇ 'ਚੋਂ ਕੋਈ ਮੇਰੇ ਖਿਲਾਫ ਨਾ ਬੋਲੇ। ਆਪਣੇ ਪਿਛਲੇ ਰਿਸ਼ਤੇ ਪਿਛਲੇ ਰਿਸ਼ਤੇ ਵਿੱਚ, ਮੈਂ ਇਸ ਕਾਰਨ ਚੁੱਪ ਸੀ ਕਿਉਂਕਿ ਮੈਂ ਇੱਥੇ ਸਾਰਾ ਦੋਸ਼ ਆਪਣੇ ਆਪ 'ਤੇ ਲਿਆ ਸੀ। ਮੈਂ ਵੀ ਇਹੀ ਕੋਸ਼ਿਸ਼ ਕੀਤੀ ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਨੇ ਇਸ ਨੂੰ ਵੱਖਰੇ ਤਰੀਕੇ ਨਾਲ ਲਿਆ।
ਦੱਸ ਦੇਈਏ ਕਿ ਸੋਸ਼ਲ ਮੀਡੀਆ ਯੂਜ਼ਰਸ ਹਿਮਾਂਸ਼ੀ ਦੀ ਇਸ ਪੋਸਟ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਸਨ ਅਤੇ ਇਸੇ ਦੌਰਾਨ ਹਿਮਾਂਸ਼ੀ ਨੇ ਆਪਣਾ ਐਕਸ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਸੀ।
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਪ੍ਰੇਮ ਕਹਾਣੀ ਬਿੱਗ ਬੌਸ 13 ਦੇ ਘਰ ਵਿੱਚ ਸ਼ੁਰੂ ਹੋਈ ਸੀ। ਦੋਵੇਂ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਜੋੜੇ ਨੂੰ ਅਕਸਰ ਇਕੱਠੇ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ। ਪਰ 6 ਦਸੰਬਰ ਨੂੰ ਹਿਮਾਂਸ਼ੀ ਖੁਰਾਣਾ ਨੇ ਆਸਿਮ ਨਾਲ ਬ੍ਰੇਕਅੱਪ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਸਪੱਸ਼ਟ ਕਿਹਾ ਕਿ ਟੁੱਟਣ ਦਾ ਕਾਰਨ ਵੱਖ-ਵੱਖ ਧਰਮ ਸਨ।