Himanshi Khurana: ਹਿਮਾਂਸ਼ੀ ਖੁਰਾਣਾ ਦਾ ਟ੍ਰੋਲਰਸ ਤੇ ਤੰਜ, ਬੋਲੀ- 'ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ, ਪਰ ਸ਼ੁਰੂਆਤ ਗਾਲ੍ਹਾਂ ਕੱਢਣ ਤੋਂ ਕਰਦੇ'
ਹਾਲ ਹੀ ਵਿੱਚ ਹਿਮਾਂਸ਼ੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਉੱਪਰ ਇੱਕ ਅਜਿਹਾ ਟਵੀਟ ਕੀਤਾ ਗਿਆ ਹੈ। ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਆਖਿਰ ਕੀ ਹੈ ਇਹ ਟਵੀਟ ਅਤੇ ਇਸਦਾ ਮਤਲਬ ਆਓ ਜਾਣੋ...
Download ABP Live App and Watch All Latest Videos
View In Appਦਰਅਸਲ, ਹਿਮਾਂਸ਼ੀ ਵੱਲੋਂ ਹਾਲ ਹੀ ਵਿੱਚ ਟਵੀਟ ਕਰ ਲਿਖਿਆ ਗਿਆ, ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ ਹਨ... ਪਰ ਸ਼ੁਰੂਆਤ ਗਾਲ੍ਹਾਂ ਕੱਢਣ ਤੋਂ ਕਰਦੇ ਹਨ। ਹਿਮਾਸ਼ੀ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹਿਮਾਂਸ਼ੀ ਵੱਲੋਂ ਕੀਤੇ ਗਏ ਇਸ ਟਵੀਟ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਅੱਜ ਕੱਲ੍ਹ ਪੜ੍ਹੇ-ਲਿਖਿਆ ਨੂੰ ਅਨਪੜ੍ਹ ਲੋਕ ਗਿਣ ਰਹੇ ਆ... ਇਹ ਸਭ ਤਾਂ ਹੋਣਾ ਹੀ ਹੈ। ਆਰਾਮ ਨਾਲ ਰਹੋ... ਇਹ ਸਿਰਫ ਇੱਕ ਸ਼ਾਰਟ ਸਰਕਟ ਹੈ ਇਸ ਲਈ ਜ਼ਿੰਦਗੀ ਦਾ ਅਨੰਦ ਲਓ।
ਜੇਕਰ ਹਿਮਾਂਸ਼ੀ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਦੇਖ ਇਹ ਹੀ ਲੱਗਦਾ ਹੈ ਕਿ ਇਸ ਰਾਹੀਂ ਹਿਮਾਂਸ਼ੀ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਆਸਿਮ ਰਿਆਜ਼ ਨਾਲ ਉਸਦੇ ਰਿਸ਼ਤੇ ਨੂੰ ਲੈ ਫਾਲਤੂ ਗੱਲਾਂ ਕਰਦੇ ਹਨ। ਇਸ ਵਿਚਕਾਰ ਉਹ ਧਰਮ ਦੇ ਨਾਂਅ ਤੇ ਵੀ ਕਮੈਂਟ ਕਰਦੇ ਹਨ।
ਹਿਮਾਂਸ਼ੀ ਦਾ ਇਹ ਟਵੀਟ ਉਨ੍ਹਾਂ ਲੋਕਾਂ ਲਈ ਹੈ ਜੋ ਧਰਮ ਦੇ ਨਾਂਅ ਦੇ ਗੱਲਾਂ ਕਰਦੇ ਹਨ। ਦੱਸ ਦੇਈਏ ਕਿ ਹਿਮਾਂਸ਼ੀ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਖੂਬਸੂਰਤੀ ਨੂੰ ਲੈ ਅਕਸਰ ਚਰਚਾ ਵਿੱਚ ਰਹਿੰਦੀ ਹੈ।
ਹਿਮਾਂਸ਼ੀ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਉਹ ਬਿੱਗ ਬੌਸ 13 ਦਾ ਹਿੱਸਾ ਬਣੀ। ਇਸ ਦੌਰਾਨ ਹੀ ਆਸਿਮ ਰਿਆਜ਼ ਨਾਲ ਹਿਮਾਸ਼ੀ ਦੀ ਪਹਿਲੀ ਮੁਲਾਕਾਤ ਹੋਈ ਸੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਿਮਾਂਸ਼ੀ ਖੁਰਾਣਾ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ।