Himanshi Khurana: ਹਿਮਾਂਸ਼ੀ ਖੁਰਾਣਾ ਦੀਆਂ ਅਦਾਵਾਂ ਦਾ ਫੈਨਜ਼ 'ਤੇ ਚੱਲਿਆ ਜਾਦੂ, ਬਾਰਬੀ ਡੌਲ ਬਣ ਜਿੱਤਿਆ ਦਿਲ

Himanshi Khurana pics: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।

Himanshi Khurana

1/6
ਇਸ ਤੋਂ ਇਲਾਵਾ ਅਦਾਕਾਰਾ ਉਨ੍ਹਾਂ ਸਿਤਾਰਿਆਂ ਵਿੱਚ ਸ਼ਾਮਲ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ।
2/6
ਹਾਲ ਹੀ ਵਿੱਚ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/6
ਇਨ੍ਹਾਂ ਤਸਵੀਰਾਂ ਵਿੱਚ ਹਿਮਾਸ਼ੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਹਾਲਾਂਕਿ ਅਦਾਕਾਰਾ ਦੀ ਪੋਸਟ ਉੱਪਰ ਬ੍ਰੇਕਅਪ ਨੂੰ ਲੈ ਵੀ ਕਮੈਂਟ ਕੀਤੇ ਜਾ ਰਹੇ ਹਨ।
4/6
ਦਰਅਸਲ, ਇਨ੍ਹਾਂ ਤਸਵੀਰਾਂ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਐਵੇਂ ਹੀ ਲੋਕ ਨਹੀਂ ਕਹਿੰਦੇ ਕਿ ਬ੍ਰੇਕਅਪ ਤੋਂ ਬਾਅਦ ਲੜਕੀਆਂ ਨਿਖਰ ਜਾਂਦੀਆਂ ਹਨ।
5/6
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਆਸਿਮ ਭਾਈ ਵਾਲੇ ਲਾਈਕ ਕਰੋ...
6/6
ਵਰਕਫਰੰਟ ਦੀ ਗੱਲ ਕਰਿਏ ਤਾਂ ਹਿਮਾਸ਼ੀ ਖੁਰਾਣਾ ਬਹੁਤ ਜਲਦ ਫਿਲਮ ਹਾਂ ਮੈਂ ਪਾਗਲ ਹਾਂ...ਵਿੱਚ ਕੰਮ ਕਰਦੇ ਹੋਏ ਨਜ਼ਰ ਆਏਗੀ। ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ। ਫਿਲਹਾਲ ਇਸਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Sponsored Links by Taboola