Jasmin Bajwa: ਜੈਸਮੀਨ ਬਾਜਵਾ ਗਾਇਕ ਐਮੀ ਵਿਰਕ ਨਾਲ ਇਸ ਫਿਲਮ 'ਚ ਕਰੇਗੀ ਰੋਮਾਂਸ, ਹੌਟਨੇਸ ਦੇ ਮਾਮਲੇ 'ਚ ਸਭ ਤੋਂ ਅੱਗੇ
Jasmin Bajwa With Ammy Virk: ਪੰਜਾਬੀ ਫਿਲਮ ਇੰਡਸਟਰੀ ਵਿੱਚ ਜੈਸਮੀਨ ਬਾਜਵਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।
Jasmin Bajwa With Ammy Virk
1/7
ਦੱਸ ਦੇਈਏ ਕਿ ਜੈਸਮੀਨ ਬਾਜਵਾ ਬਾਕੀ ਅਭਿਨੇਤਰੀਆਂ ਦੀ ਤਰ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਹੌਟ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
2/7
ਅਦਾਕਾਰਾ ਜੈਸਮੀਨ ਬਾਜਵਾ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਉਸ ਨੂੰ ਫਿਲਮ 'ਯਾਰ ਜਿਗਰੀ ਕਸੂਤੀ ਡਿਗਰੀ' ਵਿੱਚ ਦੇਖਿਆ ਗਿਆ। ਇਸ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
3/7
ਜਾਣਕਾਰੀ ਲਈ ਦੱਸ ਦੇਈਏ ਕਿ ਜੈਸਮੀਨ ਬਾਜਵਾ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣਾ ਕਮਾਲ ਦਿਖਾ ਚੁੱਕੀ ਹੈ।
4/7
ਦਰਅਸਲ, ਜੈਸਮੀਨ ਨੂੰ ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ ਨਾਲ ਫਿਲਮ ਸੂਰਮਾ ਵਿੱਚ ਵੀ ਵੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲ਼ਾਵਾ ਉਹ ਫਿਲਮ ਮਨਮਰਜ਼ੀਆਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ।
5/7
ਜੈਸਮੀਨ ਦੀਆਂ ਪੰਜਾਬੀ ਫਿਲਮਾਂ ਦੀ ਗੱਲ ਕਰਿਏ ਤਾਂ ਬਹੁਤ ਜਲਦ ਉਹ ਅਦਾਕਾਰ ਅਤੇ ਗਾਇਕ ਐਮੀ ਵਿਰਕ ਨਾਲ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਵਿੱਚ ਰੋਮਾਂਸ ਕਰਦੇ ਹੋਏ ਦਿਖਾਈ ਦੇਵੇਗੀ।
6/7
ਐਮੀ ਵਿਰਕ ਅਤੇ ਜੈਸਮੀਨ ਸਟਾਰਰ ਫਿਲਮ ਗੱਡੀ ਜਾਂਦੀ ਏ ਛਵਾਂਗਾਂ ਮਾਰਦੀ 28 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
7/7
ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਦੂਰਬੀਨ, ਖਾਓ ਪੀਓ ਐਸ਼ ਕਰੋ, ਫੁਫਾ ਜੀ ਵਰਗੀਆਂ ਫਿਲਮਾਂ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ।
Published at : 27 May 2023 03:30 PM (IST)