Jazzy B: ਜੈਜ਼ੀ ਬੀ ਨੇ ਭੈਣਾਂ 'ਤੇ ਇੰਝ ਲੁਟਾਇਆ ਪਿਆਰ, ਕੁਲਦੀਪ ਮਾਣਕ ਦੀ ਧੀ ਵੀ ਆਈ ਨਜ਼ਰ

Punjabi Singer Jazzy B Shared Video With Sisters: ਪੰਜਾਬੀ ਗਾਇਕ ਜੈਜ਼ੀ ਬੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

Jazzy B With Sisters

1/6
ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜੈਜ਼ੀ ਬੀ ਦੇ ਪ੍ਰਸ਼ੰਸਕ ਮੌਜੂਦ ਹਨ। ਇਸ ਦੇ ਨਾਲ-ਨਾਲ ਗਾਇਕ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।
2/6
ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਹਨ ਤਾਂ ਫੈਨਜ਼ ਵੱਲੋਂ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਇਸ ਵਿਚਾਲੇ ਕਲਾਕਾਰ ਆਪਣੇ ਪਰਿਵਾਰ ਨਾਲ ਜੁੜੀਆਂ ਖੂਬਸੂਰਤ ਯਾਦਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਰਹੇ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/6
ਦੱਸ ਦੇਈਏ ਕਿ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਬਿਤਾਏ ਖੂਬਸੂਰਤ ਪਲਾਂ ਤੋਂ ਬਾਅਦ ਆਪਣੇ ਭੈਣ ਅਤੇ ਭਰਾਵਾਂ ਨਾਲ ਖਾਸ ਪਲਾਂ ਦਾ ਯਾਦਗਾਰ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
4/6
ਖਾਸ ਗੱਲ ਇਹ ਹੈ ਕਿ ਕਲਾਕਾਰ ਨੇ ਪਹਿਲੀ ਵਾਰ ਆਪਣੀਆਂ ਭੈਣਾਂ ਨਾਲ ਇਹ ਪੋਸਟ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਲਿਖਿਆ ਪਰਿਵਾਰ...
5/6
ਦੱਸ ਦੇਈਏ ਕਿ 18 ਦਸੰਬਰ ਨੂੰ ਜੈਜ਼ੀ ਬੀ ਦੀ ਮਾਂ ਦੀ 14ਵੀਂ ਬਰਸੀ ਸੀ। ਇਸ ਮੌਕੇ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖੀ। ਜੈਜ਼ੀ ਬੀ ਦੀ ਇਹ ਪੋਸਟ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ।
6/6
ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ ‘ਚ ਆਪਣਾ ਗੀਤ ਸਿੱਖੀ v/s ਮੌਤ ਰਿਲੀਜ਼ ਕੀਤਾ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੈਜ਼ੀ ਬੀ ਨੇ ਪੰਜਾਬੀ ਫਿਲਮ ‘ਸਨੋਮੈਨ’ ਨਾਲ ਫਿਲਮ ਇੰਡਸਟਰੀ ‘ਚ ਵਾਪਸੀ ਕੀਤੀ ਹੈ। ਇਸ ਫਿਲਮ ਜੈਜ਼ੀ ਬੀ ਨੀਰੂ ਬਾਜਵਾ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ।
Sponsored Links by Taboola