Laddi Chahal: ਲਾਡੀ ਚਾਹਲ ਨੇ ਵਿਆਹ ਤੋਂ ਬਾਅਦ ਸ਼ੇਅਰ ਕੀਤੀ ਪੋਸਟ, ਪਤਨੀ ਨੂੰ ਲੈ ਕਹੀ ਇਹ ਗੱਲ
Laddi Chahal Shared Wedding Pic: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਟਾਰ ਲਾਡੀ ਚਾਹਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।
Continues below advertisement
Laddi Chahal Shared Wedding Pic
Continues below advertisement
1/6
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਲਾਡੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸ਼ੇਅਰ ਕਰ ਲਾਡੀ ਚਾਹਲ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਸੀ।
2/6
ਹੁਣ ਲਾਡੀ ਚਾਹਲ ਵੱਲੋਂ ਖੁਦ ਆਪਣੇ ਵਿਆਹ ਦੀ ਇੱਕ ਖਾਸ ਤਸਵੀਰ ਸ਼ੇਅਰ ਕਰ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ।
3/6
ਦਰਅਸਲ, ਲਾਡੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪਤਨੀ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
4/6
ਇਸ ਨੂੰ ਸ਼ੇਅਰ ਕਰਦਿਆਂ ਕਲਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ । ਦਾਸਾ ਕਾਰਜਿ ਆਪ ਸਵਾਰੇ ਇਹ ਉਸ ਦੀ ਵਡਿਆਈ। ਪਰਮਾਤਮਾ ਦੀ ਮਿਹਰ ਸਦਕਾ ਆਪਣੀ ਹਮਸਫ਼ਰ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ । ਵਾਹਿਗੁਰੂ ਮਿਹਰ ਕਰੇ । 🙏🏻...
5/6
ਕਲਾਕਾਰ ਦੀ ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਨੇ ਵੀ ਲਾਡੀ ਚਾਹਲ ਦੇ ਵਿਆਹ ਤੇ ਪਹੁੰਚ ਨਾ ਸਿਰਫ ਰੌਣਕਾਂ ਲਗਾਈਆਂ ਸਗੋਂ ਖਾਸ ਪੋਸਟ ਸ਼ੇਅਰ ਕਰ ਲਾਡੀ ਚਾਹਲ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।
Continues below advertisement
6/6
ਜਾਣਕਾਰੀ ਲਈ ਦੱਸ ਦਈਏ ਕਿ ਲਾਡੀ ਚਾਹਲ ਇੱਕ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਹੈ। ਜਿਸਦਾ ਪੰਜਾਬੀ ਇੰਡਸਟਰੀ ਵਿੱਚ ਨਾਂ ਕਾਫੀ ਮਸ਼ਹੂਰ ਹੈ। ਉਸਨੇ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚਲ ਮੇਰਾ ਪੁੱਤ 2 ਵਰਗੀਆਂ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਹਨ। ਇਸ ਤੋਂ ਇਲਾਵਾ ਲਾਡੀ ਨੇ ਦਿਲਜੀਤ ਦੋਸਾਂਝ ਦੀ ਐਲਬਮ G.O.A.T ਲਈ ਦੋ ਗੀਤ ਲਿਖੇ ਹਨ। ਲਾਡੀ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ।
Published at : 18 Nov 2023 08:03 AM (IST)