Mansi Sharma: ਮਾਨਸੀ ਸ਼ਰਮਾ ਨੇ ਯੁਵਰਾਜ ਹੰਸ ਤੇ ਲੁਟਾਇਆ ਪਿਆਰ, ਵੈਲਨਟਾਈਨ ਡੇ ਮੌਕੇ ਸ਼ੇਅਰ ਕੀਤੀ ਖੂਬਸੂਰਤ ਪਲਾਂ ਦੀ ਝਲਕ
Yuvraj Hans-Mansi Sharma on Valentines Day: ਪੰਜਾਬੀ ਸੰਗੀਤ ਜਗਤ ਵਿੱਚ ਪਿਆਰ ਭਰੇ ਦਿਨ ਵੈਲਨਟਾਈਨ ਡੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲਿਬ੍ਰੇਟ ਕੀਤਾ ਗਿਆ।
Yuvraj Hans-Mansi Sharma on Valentine's Day
1/7
ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਹਮਸਫਰ ਨਾਲ ਖਾਸ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ। ਇਸ ਦੌਰਾਨ ਪੰਜਾਬੀ ਗਾਇਕ ਯੁਵਰਾਜ ਅਤੇ ਮਾਨਸੀ ਸ਼ਰਮਾ ਨੇ ਵੀ ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆਏ।
2/7
ਦਰਅਸਲ, ਇਸ ਪੰਜਾਬੀ ਜੋੜੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਬਹੁਤ ਹੀ ਖਾਸ ਪੋਸਟ ਸ਼ੇਅਰ ਕੀਤੀ। ਉਨ੍ਹਾਂ ਦੇ ਪਿਆਰ ਭਰੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
3/7
ਮਾਨਸੀ ਸ਼ਰਮਾ ਨੇ ਪਿਆਰ ਭਰੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈਪੀ ਵੈਲੇਨਟਾਈਨ ਡੇ, ਮਾਈ ਫਾਰਐਵਰ ਲਵ @yuvrajhansofficial ❤️🥰 ਮੇਰਾ ਸਾਥੀ, ਮੇਰਾ ਵਿਸ਼ਵਾਸਪਾਤਰ, ਅਤੇ ਮੇਰਾ ਸਭ ਤੋਂ ਵਧੀਆ ਦੋਸਤ ਬਣਨ ਲਈ ਤੁਹਾਡਾ ਧੰਨਵਾਦ। ਤੁਸੀਂ ਉਹੋ ਹੋ ਜਿਸਦੀ ਮੈਂ ਕਦੇ ਇੱਕ ਪਤੀ ਦੇ ਰੂਪ ਵਿੱਚ ਉਮੀਦ ਕੀਤੀ ਸੀ...
4/7
ਇਸ ਤੋਂ ਇਲਾਵਾ ਯੁਵਰਾਜ ਹੰਸ ਵੱਲੋਂ ਵੀ ਮਾਨਸੀ ਸ਼ਰਮਾ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
5/7
ਪੰਜਾਬੀ ਗਾਇਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੈਪੀ ਵੈਲਨਟਾਈਨ ਡੇ ਕੁੜੀਏ, ਬਹੁਤ ਸਾਰਾ ਪਿਆਰ, ਮੇਰੇ ਨਾਲ ਹੋਣ ਲਈ ਤੁਹਾਡਾ ਧੰਨਵਾਦ। ਤੁਸੀਂ ਮੇਰਾ ਵਿਸ਼ਵਾਸ ਹੋ ❤️❤️❤️❤️ @mansi_sharma6
6/7
ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਨੂੰ ਆਖਰੀ ਵਾਰ ਫਿਲਮ ਗੁੜੀਆ ਵਿੱਚ ਵੇਖਿਆ ਗਿਆ ਸੀ।
7/7
ਇਸ ਤੋਂ ਇਲਾਵਾ ਕਲਾਕਾਰ ਫਿਲਮ ਮੁੰਡਾ ਰੌਕਸਟਾਰ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗਾ। ਦੱਸ ਦੇਈਏ ਕਿ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਗਈ।
Published at : 15 Feb 2024 08:38 AM (IST)