Miss Pooja: ਮਿਸ ਪੂਜਾ ਦੀ ਸੋਸ਼ਲ ਮੀਡੀਆ ਤੇ ਵਾਪਸੀ, ਗਾਇਕਾ ਬੋਲੀ- ਤੁਹਾਨੂੰ ਬਹੁਤ ਯਾਦ ਕੀਤਾ, ਪਰ ਮੈਨੂੰ ਇਸ ਬ੍ਰੇਕ ਦੀ ਸੀ ਜ਼ਰੂਰਤ

Miss Pooja On Social Media: ਪੰਜਾਬੀ ਗਾਇਕਾ ਮਿਸ ਪੂਜਾ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਾਪਸੀ ਕਰ ਲਈ ਹੈ।

Miss Pooja Comeback on Social Media

1/7
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕੁਝ ਦਿਨ ਪਹਿਲਾਂ ਮਿਸ ਪੂਜਾ ਨੇ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲਾਂਕਿ ਉਹ ਇੰਨੀ ਜਲਦੀ ਵਾਪਸੀ ਕਰੇਗੀ ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ।
2/7
ਇਸਦੇ ਨਾਲ ਹੀ ਪ੍ਰਸ਼ੰਸਕ ਵੀ ਮਿਸ ਪੂਜਾ ਦੀਆਂ ਪੋਸਟਾਂ ਉੱਪਰ ਲਗਾਤਾਰ ਕਮੈਂਟ ਕਰ ਵਾਪਸੀ ਲਈ ਕਹਿ ਰਹੇ ਸੀ, ਜਿਸ ਤੋਂ ਬਾਅਦ ਆਪਣੀ ਤਸਵੀਰ ਸ਼ੇਅਰ ਕਰ ਗਾਇਕਾ ਨੇ ਪ੍ਰਸ਼ੰਸਕਾਂ ਲਈ ਖਾਸ ਕੈਪਸ਼ਨ ਲਿਖੀ।
3/7
ਗਾਇਕਾ ਮਿਸ ਪੂਜਾ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਂ ਵਾਪਸ ਆ ਗਈ ਹਾਂ !!!!! ਇਸੀ ਖੁਸ਼ੀ ਵਿੱਚ ਚਾਕਲੇਟ ਖਾਓਗੇ ਸਾਰੇ ?? ਤੁਹਾਨੂੰ ਬਹੁਤ ਯਾਦ ਕੀਤਾ ਪਰ ਮੈਨੂੰ ਸੱਚਮੁੱਚ ਇਸ ਬ੍ਰੇਕ ਦੀ ਜ਼ਰੂਰਤ ਸੀ। ਲਵ ਯੂ ਆੱਲ❤️...
4/7
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਗਾਇਕਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਖਬਰ ਸਾਂਝੀ ਕੀਤੀ ਗਈ ਸੀ। ਅਸਲ ਵਿੱਚ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਛੱਡ ਦਿੱਤਾ ਗਿਆ ਸੀ।
5/7
ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਬਲੈਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬਾਏ-ਬਾਏ ਸੋਸ਼ਲ ਮੀਡੀਆ। ਜਿਸ ਤੋਂ ਬਾਅਦ ਮਿਸ ਪੂਜਾ ਪ੍ਰਸ਼ੰਸਕ ਵੀ ਬੇਹੱਦ ਪਰੇਸ਼ਾਨ ਹੋ ਗਏ ਸੀ। ਫਿਲਹਾਲ ਗਾਇਕਾ ਦੀ ਵਾਪਸੀ ਤੇ ਫੈਨਜ਼ ਬੇਹੱਦ ਖੁਸ਼ ਗਨ ਅਤੇ ਕਮੈਂਟ ਕਰ ਲਗਾਤਾਰ ਆਪਣੀ ਖੁਸ਼ੀ ਨੂੰ ਜ਼ਾਹਿਰ ਕਰ ਰਹੇ ਹਨ।
6/7
ਵਰਕਫਰੰਟ ਦੀ ਗੱਲ਼ ਕਰਿਏ ਤਾਂ ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਰਹੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ।
7/7
ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿੱਚ ਕਈ ਸਟੇਜ ਸ਼ੋਅ ਕਰਦੇ ਹੋਏ ਵੀ ਦਿਖਾਈ ਦਿੰਦੀ ਹੈ। ਜਿਸਦੇ ਵੀਡੀਓ ਅਕਸਰ ਗਾਇਕਾ ਵੱਲ਼ੋਂ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ।
Sponsored Links by Taboola