Nimrat Khaira: ਨਿਮਰਤ ਖਹਿਰਾ ਨੇ ਸੁਹਾਗਣ ਬਣ ਲੁੱਟੀ ਮਹਿਫ਼ਲ, ਫੈਨਜ਼ ਨੇ ਤਾਰੀਫ਼ 'ਚ ਕੀਤੇ ਇਹ ਕਮੈਂਟਸ
Song Suhagan Video: ਪੰਜਾਬੀ ਗਾਇਕ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਰਾਹੀਂ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਨੂੰ ਖੂਬਸੂਰਤ ਗੀਤਾਂ ਰਾਹੀਂ ਸ਼ਬਦਾਂ ਵਿੱਚ ਪਿਰੋਇਆ ਹੈ।
Song Suhagan Video
1/6
ਦੱਸ ਦੇਈਏ ਕਿ ਨਿਮਰਤ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ।
2/6
ਇਸ ਤੋਂ ਬਾਅਦ ਹੁਣ ਐਲਬਮ ਦੇ ਦੂਜੇ ਗੀਤ ਸੁਹਾਗਣ ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਵਿੱਚ ਨਿਮਰਤ ਸਣੇ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਹਰ ਕਿਰਦਾਰ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਸੀ ਵੀ ਵੇਖੋ ਇਸ ਗੀਤ ਦਾ ਵੀਡੀਓ...
3/6
ਗਾਇਕਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ਸੁਹਾਗਣ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਦੇਖੇ, ਚਾਰ ਲਾਵਾਂ ਵਿੱਚ ਨੀ ਮੈਂ ਸੱਤ ਆਸਮਾਨ ਦੇਖੇ...
4/6
ਦੱਸ ਦੇਈਏ ਕਿ ਨਿਮਰਤ ਦੇ ਗੀਤ ਸੁਹਾਗਣ ਦੇ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਉੱਪਰ ਕਮੈਂਟ ਕਰ ਪ੍ਰਸ਼ੰਸਕ ਲਗਾਤਾਰ ਆਪਣੇ ਵਿਚਾਰ ਸਾਂਝੇ ਘਰ ਰਹੇ ਹਨ।
5/6
ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਇਹ ਸ਼ਬਦ ਆਪਣੇ ਅੰਦਰ ਅਸਲੋਂ ਨਵੀਂ ਹੁਕ ਲਕੋਈ ਬੈਠਾ ਹੈਂ ਬਾਹਰੀ ਦਿੱਖ ਹੀ ਨਹੀਂ ਮੰਨ ਦੀਆਂ ਪਰਤਾਂ ਅੰਦਰ ਫੈਲੇ ਚਾਵਾ ਤੇ ਵਿਚਾਰਾ ਦਾ ਕਿਸੇ ਨਿਘੇ ਨੂਰ ਨਾਲ ਵਿਆਹਿਆ ਜਾਣਾ “ਸੁਹਾਗਣ” ਹੋਣ ਦੀ ਅਸਲ ਨਿਸ਼ਾਨੀ ਹੈਂ ਜੁਗ ਜੁਗ ਜਿਉਣ “ਸੁਹਾਗਣਾ”...🙌❤️ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਰਾਹੀਂ ਨਿਰਮਤ ਦੇ ਸਾਦਗੀ ਭਰੇ ਅੰਦਾਜ਼ ਦੀ ਵੀ ਤਾਰੀਫ ਕੀਤੀ ਹੈ।
6/6
ਦੱਸ ਦੇਈਏ ਕਿ ਨਿਮਰਤ ਦੀ ਐਲਬਮ ਮਾਣਮੱਤੀ ਵਿੱਚ Dadiya’n Naniya’n - ਦਾਦੀਆਂ ਨਾਨੀਆਂ - The Kidd, Suhagan - ਸੁਹਾਗਣ - The Kidd, Jang - ਜੰਗ - The Kidd, Qayanat - ਕਾਇਨਾਤ - Opi Music, Akhan - ਅੱਖਾਂ - Mxrci, Pippal Pattiyan - ਪਿੱਪਲ ਪੱਤੀਆਂ - The kidd, Sau Sau Gallan - ਸੌ ਸੌ ਗੱਲਾਂ - Mxrci, Door Door - ਦੂਰ ਦੂਰ - The Kidd, Sone da Sareer - ਸੋਨੇ ਦਾ ਸਰੀਰ ਵਰਗੇ ਸ਼ਾਨਦਾਰ ਗੀਤ ਸ਼ਾਮਿਲ ਹਨ।
Published at : 18 Oct 2023 08:31 PM (IST)