Parmjit Hans: ਪਰਮਜੀਤ ਹੰਸ ਨੇ ਲੋਕਾਂ 'ਤੇ ਕੱਢਿਆ ਗੁੱਸਾ, ਜਾਣੋ ਕਿਸ ਗੱਲ ਨੂੰ ਲੈ ਭੜਕਿਆ ਹੰਸ ਰਾਜ ਹੰਸ ਦਾ ਭਰਾ

Parmjit Hans on Jyoti Nooran Viral Video: ਪੰਜਾਬੀ ਗਾਇਕ ਹੰਸ ਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ।

Hans Raj Hans Brother Parmjit Hans

1/6
ਇਸ ਤੋਂ ਇਲਾਵਾ ਉਹ ਸਿਆਸਤ ਦੀ ਰਾਹ ਉੱਪਰ ਵੀ ਕਾਫੀ ਅੱਗੇ ਵੱਧ ਚੁੱਕੇ ਹਨ। ਪਰ ਅੱਜ ਅਸੀ ਗੱਲ ਕਰਾਂਗੇ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਬਾਰੇ। ਦਰਅਸਲ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,
2/6
ਜਿਸ ਵਿੱਚ ਉਹ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਾਇਰਲ ਵੀਡੀਓ ਉੱਪਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਕੀ ਹੈ, ਤੁਸੀ ਵੀ ਵੇਖੋ...
3/6
ਦਰਅਸਲ, ਇਹ ਵੀਡੀਓ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਪਰਮਜੀਤ ਹੰਸ ਗਾਇਕਾ ਜੋਤੀ ਨੂਰਾਂ ਦੀ ਵਾਇਰਲ ਵੀਡੀਓ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਸਲ ਵਿੱਚ ਗਾਇਕਾ ਦਾ ਇਹ ਪੁਰਾਣਾ ਵੀਡੀਓ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ।
4/6
ਜਿਸ ਉੱਪਰ ਆਪਣੀ ਗੱਲ ਰੱਖਦੇ ਹੋਏ ਪਰਮਜੀਤ ਹੰਸ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇੱਕ ਵੀਡੀਓ ਜੋਤੀ ਨੂਰਾਂ ਦੀ ਅੱਜਕੱਲ੍ਹ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਉਸ ਵੀਡੀਓ ਦੇ ਥੱਲ਼ੇ ਬਹੁਤ ਗਲਤ-ਗਲਤ ਕਮੈਂਟ ਕੀਤੇ ਹੋਏ ਹਨ। ਇੰਨੇ ਹਲਕੇ ਲੈਵਲ ਦੇ ਕਮੈਂਟ ਕੀਤੇ ਹੋਏ ਹਨ, ਕਿ ਬੱਸ ਕੀ ਕਿਹਾ ਉਨ੍ਹਾਂ ਲੇਕਾਂ ਦਾ...
5/6
ਉਸਦਾ ਕੁਝ ਵੀ ਕਾਰਨ ਹੋ ਸਕਦਾ ਹੈ, ਜਾਂ ਕੁਝ ਗਲਤ ਖਾਦਾ ਗਿਆ ਜਾ ਵੱਧ ਘੱਟ ਖਾਦਾ ਗਿਆ, ਜਾ ਜ਼ਿਆਦਾ ਪ੍ਰੋਗਰਾਮ ਹੋਣ ਕਰਦੇ ਥੱਕਿਆ ਹੋ ਸਕਦਾ, ਕੁਝ ਵੀ ਕਾਰਨ ਹੋ ਸਕਦਾ ਉਸ ਕੁੜੀ ਦੀ ਆਵਾਜ਼ ਉੱਥੇ ਖਰਾਬ ਹੋ ਗਈ ਸੀ, ਹੁਣ ਠੀਕ ਹੋਏਗੀ। ਹਰ ਮਹੀਨੇ ਭੱਖੇ ਹੋਏ ਤੰਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ...ਜੇਕਰ ਕੋਈ ਮਾੜਾ ਕਰਦਾ ਉਸ ਨੂੰ ਜ਼ਰੂਰ ਬੋਲੋ, ਪਰ ਸੋਹਣੇ ਸ਼ਬਦਾਂ ਵਿੱਚ ਪਰ ਗਾਲੀ ਗਲੋਚ ਨਾ ਕਰੋ...ਜਿਵੇਂ ਮੈਂ ਆਪਣੀ ਗੱਲ ਰੱਖਦਾ ਹੁੰਦਾ ਸੋਹਣੇ ਤਰੀਕੇ ਨਾਲ, ਆਪਣੀ ਗੱਲ਼ ਵੀ ਕਹੋ ਪਰ ਸ਼ਬਦਾਂ ਦੀ ਸਾਰਥਿਕਤਾ ਨਾ ਖੋਵੋ...
6/6
ਦੱਸ ਦੇਈਏ ਕਿ ਸ਼ੋਅ ਦੌਰਾਨ ਸੂਫੀ ਗਾਇਕਾ ਜੋਤੀ ਨੂਰਾਂ ਨੂੰ ਗਾਉਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਵੱਲੋਂ ਉਨ੍ਹਾਂ ਲੋਕਾਂ ਦੀ ਕਲਾਸ ਲਗਾਈ ਗਈ, ਜਿਨ੍ਹਾਂ ਨੇ ਗਾਇਕਾ ਬਾਰੇ ਬਹੁਤ ਗਲਤ ਟਿੱਪਣੀਆਂ ਕੀਤੀਆਂ।
Sponsored Links by Taboola