Sonam Bajwa: ਇੰਟਰਨੈੱਟ 'ਤੇ ਵਧਿਆ ਸੋਨਮ ਬਾਜਵਾ ਦਾ ਜਲਵਾ, ਪੰਜਾਬੀ ਅਦਾਕਾਰਾ ਨੇ ਦਿਖਾਇਆ Hot ਅਵਤਾਰ

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ਉੱਪਰ ਲਗਾਤਾਰ ਐਕਟਿਵ ਦਿਖਾਈ ਦੇ ਰਹੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਹੌਟ ਅਵਤਾਰ ਨੂੰ ਲੈ ਸੁਰਖੀਆਂ ਵਿੱਚ ਹੈ।

Sonam Bajwa Pics

1/8
ਦਰਅਸਲ, ਬੀਤੇ ਦਿਨੀਂ ਸੋਨਮ ਵੱਲੋਂ ਆਪਣੀਆਂ ਕਈ ਸ਼ਾਨਦਾਰ ਹੌਟ ਅਵਤਾਰ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ। ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਅੱਗ ਲਗਾਈ ਹੋਈ ਹੈ।
2/8
ਇਸ ਤੋਂ ਬਾਅਦ ਅਦਾਕਾਰਾ ਵੱਲੋਂ ਕੁਝ ਹੋਰ ਖਾਸ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾਇਆ ਹੋਇਆ ਹੈ।
3/8
ਇਨ੍ਹਾਂ ਤਸਵੀਰਾਂ ਨੂੰ ਸੋਨਮ ਬਾਜਵਾ ਵੱਲੋਂ ਖਾਸ ਕੈਪਸ਼ਨ ਵੀ ਦਿੱਤੀ ਗਈ ਹੈ। ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰ ਲਿਖਿਆ, Faisannn ✨ ਜੇਕਰ ਮੇਰੀ ਮੰਮੀ ਨੇ ਇਹ ਤਸਵੀਰਾਂ ਦੇਖੀਆਂ (ਜੋ ਸ਼ਾਇਦ ਉਨ੍ਹਾਂ ਕੋਲ ਹਨ) ਤਾਂ ਉਹ ਇਸ ਤਰ੍ਹਾਂ ਦੀ ਹੋਣਗੇ...ਕਿਤੇ ਫੈਸ਼ਨਾ ਨੂੰ ਅੱਗ ਹੀ ਲੱਗੀ ਪਈ ਆ...
4/8
ਦੱਸ ਦੇਈਏ ਕਿ ਸੋਨਮ ਦੀਆਂ ਇਨ੍ਹਾਂ ਕਾਤਿਲ ਅਦਾਵਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸੋਨਮ ਆਪਣੀਆਂ ਕਈ ਹੌਟ ਅਵਤਾਰ ਵਾਲੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।
5/8
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਨੇ ਕਮੈਂਟ ਕਰ ਲਿਖਿਆ, ਇਹ ਵਾਲੀਆਂ ਪ੍ਰਾਈਵੇਟ ਅਕਾਊਂਟ ਉੱਪਰ ਪੋਸਟ ਕਰਨੀਆਂ ਸੀ, ਕਿਹਾ ਤਾਂ ਸੀ।
6/8
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ, ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜੀ ਉਮੀਦ ਨਹੀ ਸੀ...
7/8
ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
8/8
ਇਸ ਤੋਂ ਇਲਾਵਾ ਸੋਨਮ ਬਾਜਵਾ ਨੂੰ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨਾਲ ਫਿਲਮ ਰੰਨਾ 'ਚ ਧੰਨਾ ਵਿੱਚ ਵੀ ਵੇਖਿਆ ਜਾਏਗਾ।
Sponsored Links by Taboola