Sonam Bajwa: ਸੋਨਮ ਬਾਜਵਾ ਨੂੰ ਯੂਜ਼ਰਸ ਨੇ ਕਿਹਾ ਘਮੰਡੀ, ਜਾਣੋ ਪੰਜਾਬੀ ਅਦਾਕਾਰਾ ਨੂੰ ਕਿਉਂ ਕਰ ਰਹੇ ਟ੍ਰੋਲ ?
Sonam Bajwa New Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ।
Sonam Bajwa New Post
1/7
ਅਦਾਕਾਰਾ ਸੋਨਮ ਬਾਜਵਾ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆਰ ਲੁਟਾਉਂਦੇ ਹਨ। ਹਾਲਾਂਕਿ ਕਈ ਵਾਰ ਅਦਾਕਾਰਾ ਕਿਸੇ-ਨਾ-ਕਿਸੇ ਵਜ੍ਹ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ।
2/7
ਇਸ ਦੌਰਾਨ ਵੀ ਕੁਝ ਅਜਿਹਾ ਹੀ ਹੋਇਆ। ਦਰਅਸਲ, ਕੁਝ ਦਿਨ ਪਹਿਲਾਂ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਸ਼ਾਨਦਾਰ ਹੌਟ ਲੁੱਕ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ।
3/7
ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਫੁੱਕਰਾ ਇਨਸਾਨ ਅਭਿਸ਼ੇਕ ਮਲਹਾਨ ਨੇ ਵੀ ਕਮੈਂਟ ਕੀਤਾ ਸੀ। ਜਿਸ ਤੋਂ ਬਾਅਦ ਸੋਨਮ ਦਾ ਨਾਂਅ ਬਿੱਗ ਬੌਸ ਰਨਰਅੱਪ ਨਾਲ ਜੋੜਿਆ ਜਾਣ ਲੱਗਾ।
4/7
ਹਾਲਾਂਕਿ ਸੋਨਮ ਬਾਜਵਾ ਨੇ ਆਪਣੀਆਂ ਤਸਵੀਰਾਂ ਉੱਪਰ ਅਭਿਸ਼ੇਕ ਮਲਹਾਨ ਵੱਲੋਂ ਕੀਤੇ ਗਏ ਕਮੈਂਟ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਪ੍ਰਸ਼ੰਸਕ ਲਗਾਤਾਰ ਸੋਨਮ ਨੂੰ ਅਭਿਸ਼ੇਕ ਦੇ ਨਾਂਅ ਨਾਲ ਕਮੈਂਟ ਕਰ ਛੇੜ ਰਹੇ ਹਨ।
5/7
ਇਸ ਵਿਚਾਲੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੋਨਮ ਜੀ ਅਭਿਸ਼ੇਕ ਮਲਹਾਨ ਨੂੰ ਫਾਲੋ ਬੈਕ ਕਰਦੋ...
6/7
ਇਸਦੇ ਜਵਾਬ ਵਿੱਚ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਘਮੰਡੀ ਇਹ ਫੁੱਕਰਾ ਇੰਸਾਨ ਨੂੰ ਫਾਲੋ ਨਹੀਂ ਕਰ ਸਕਦੀ...
7/7
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਫਿਲਮ 'ਗੋਡੇ ਗੋਡੇ ਚਾਅ' ਤੋਂ ਬਾਅਦ 'ਕੈਰੀ ਆਨ ਜੱਟਾ 3' ਵਿੱਚ ਨਜ਼ਰ ਆਈ। ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ 'ਤੇ ਵੀ ਰਿਕਾਰਡ ਤੋੜੇ।
Published at : 05 Sep 2023 06:05 PM (IST)