Sonam Bajwa: ਸੋਨਮ ਬਾਜਵਾ ਦਾ ਹੌਟ ਲੁੱਕ ਫੈਨਜ਼ ਨੂੰ ਨਹੀਂ ਆਇਆ ਪਸੰਦ, ਬੋਲੇ- 'ਇਹ ਕਿਸ ਲਾਈਨ 'ਚ ਆ ਗਈ...'
Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ।
Sonam Bajwa
1/6
ਸੋਨਮ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹੌਟ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
2/6
ਇਸ ਵਿਚਾਲੇ ਇੱਕ ਵਾਰ ਫਿਰ ਸੋਨਮ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈ ਚਰਚਾ ਵਿੱਚ ਆ ਗਈ ਹੈ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਉਸਦੀਆਂ ਕਾਤਿਲ ਅਦਾਵਾਂ ਫੈਨਜ਼ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਦਾ ਵੀ ਧਿਆਨ ਖਿੱਚ ਰਹੀਆਂ ਹਨ।
3/6
ਦਰਅਸਲ, ਸੋਨਮ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪੰਜਾਬੀ ਗਾਇਕ ਜੀ ਖਾਨ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ।
4/6
ਜਿੱਥੇ ਸੋਨਮ ਬਾਜਵਾ ਦਾ ਇਹ ਅੰਦਾਜ਼ ਕੁਝ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ, ਉੱਥੇ ਹੀ ਕਈ ਇਸਦੀ ਆਲੋਚਨਾ ਵੀ ਕਰ ਰਹੇ ਹਨ।
5/6
ਇੱਕ ਯੂਜ਼ਰ ਨੇ ਸੋਨਮ ਦੀਆਂ ਇਨ੍ਹਾਂ ਹੌਟ ਤਸਵੀਰਾਂ ਉੱਪਰ ਕਮੈਂਟ ਕਰ ਲਿਖਿਆ, ਸੋਨਮ ਇਹ ਕਿਹੜੀ ਲਾਈਨ ਵਿੱਚ ਆ ਗਈ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲੁੱਕ ਉੱਪਰ ਕਮੈਂਟ ਕਰਦੇ ਹੋਏ ਕਿਹਾ ਕੀ ਫਾਇਦਾ ਅਜਿਹੇ ਕੱਪੜੇ ਪਾਉਣ ਦਾ ਕੱਲਯੁੱਗ...
6/6
ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਜਲਦ ਹੀ ਫਿਲਮ ਰੰਨਾ 'ਚ ਧੰਨਾਂ ਵਿੱਚ ਵਿਖਾਈ ਦਏਗੀ। ਇਸ ਤੋਂ ਇਲਾਵਾ ਉਸ ਨੂੰ ਫਿਲਮ ਕੁੜੀ ਹਰਿਆਣੇ ਵੱਲ ਦੀ ਵਿੱਚ ਵੀ ਵੇਖਿਆ ਜਾਏਗਾ। ਹਾਲਾਂਕਿ ਇਨ੍ਹਾਂ ਫਿਲਮਾਂ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
Published at : 08 Apr 2024 08:23 AM (IST)