Ammy Virk: ਐਮੀ ਵਿਰਕ ਨੇ ਨਵੇਂ ਗਾਣੇ 'ਹੈੱਪੀਨੈਸ' 'ਚ ਕਰਵਾਈ ਬੱਲੇ-ਬੱਲੇ, ਗਾਇਕ ਦਾ ਲੁੱਕ ਬਟੋਰ ਰਿਹਾ ਸੁਰਖੀਆਂ
Ammy Virk New Song Happiness look: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਕਸਰ ਹੀ ਸੁਰਖੀਆਂ ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਖੂਬ ਪਿਆਰ ਮਿਲਦਾ ਹੈ।
Ammy Virk New Song Happiness
1/6
ਇਨ੍ਹੀਂ ਦਿਨੀਂ ਗਾਇਕ ਆਪਣੇ ਨਵੇਂ ਗੀਤ ਨੂੰ ਹੈੱਪੀਨੈਸ ਲੈ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਇਸ ਗੀਤ ਵਿੱਚ ਗਾਇਕ ਦੇ ਲੁੱਕ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
2/6
ਦਰਅਸਲ, ਪੰਜਾਬੀ ਗਾਇਕ ਐਮੀ ਵਿਰਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ਤੋਂ ਆਪਣੀ ਲੁੱਕ ਦੀਆਂ ਝਲਕੀਆਂ ਸ਼ੇਅਰ ਕੀਤੀਆਂ ਗਈਆਂ ਹਨ।
3/6
ਐਮੀ ਵਿਰਕ ਦੀ ਗੀਤ 'ਹੈੱਪੀਨੈਸ' ਵਿੱਚ ਇਸ ਲੁੱਕ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਵਿਰਕ ਨੇ ਲਿਖਿਆ, 31 ਜਨਵਰੀ ਨੂੰ ਹੈੱਪੀਨੈਸ ਰਿਲੀਜ਼ ਹੋ ਰਿਹਾ ਹੈ।
4/6
ਦੱਸ ਦੇਈਏ ਕਿ ਗਾਇਕ ਐਮੀ ਵਿਰਕ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰੋਂ ਸਾਰੀਆਂ ਪੋਸਟਾਂ ਡਿਲੀਟ ਕਰਨ ਦੇ ਚੱਲਦੇ ਸੁਰਖੀਆਂ ਵਿੱਚ ਰਹੇ।
5/6
ਹਾਲਾਂਕਿ ਕਲਾਕਾਰ ਨੇ ਬਾਅਦ ਵਿੱਚ ਨਵੇਂ ਸਾਲ ਉੱਪਰ ਨਵੀਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਐਮੀ ਦਾ ਇਹ ਅੰਦਾਜ਼ ਪ੍ਰਸ਼ੰਸਕ ਵੀ ਖੂਬ ਪਸੰਦ ਕਰ ਰਹੇ ਹਨ।
6/6
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਐਮੀ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।
Published at : 31 Jan 2024 11:34 AM (IST)